ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ 2 ਜੂਨ ਨੂੰ ਮੋਹਾਲੀ ਵਿਖੇ ਰੋਸ ਮੁਜ਼ਾਹਰਾ ਤੇ ਰੈਲੀ ਕਰਨ ਦਾ ਐਲਾਨ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ 2 ਜੂਨ ਨੂੰ ਮੋਹਾਲੀ ਵਿਖੇ ਰੋਸ ਮੁਜ਼ਾਹਰਾ ਤੇ ਰੈਲੀ ਕਰਨ ਦਾ ਐਲਾਨ
Publish Date: Fri, 15 May 2026 06:41 PM (IST)
Updated Date: Fri, 15 May 2026 06:42 PM (IST)

ਵਿਜੇ ਸੋਨੀ ਪੰਜਾਬੀ ਜਾਗਰਣ, ਫਗਵਾੜਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਮੀਟੰਗ ਹੋਈ ਇਸ ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ, ਪੁਰਾਣੇ ਸਕੇਲ ਅਤੇ ਭੱਤੇਆ ਦੀ ਬਹਾਲੀ, ਅਧਿਆਪਕਾ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਉਲਝਾਉਣਾ, ਵੱਖ ਵੱਖ ਕੈਟਾਗਿਰੀ ਦੇ ਅਧਿਆਪਕਾ ਦੀਆਂ ਪਰਮੋਸ਼ਨਾ, ਮੈਰਿਟ ਦੇ ਆਧਾਰ ਤੇ ਬਦਲੀਆਂ, ਬਾਡਰ ਏਰੀਆ ਭੱਤਾ ਅਤੇ ਪੇਂਡੂ ਏਰੀਆਂ ਭੱਤਾ ਦੀ ਬਹਾਲੀ, ਛੇਵਾਂ ਪੇ ਕਮਿਸ਼ਨ ਲਾਗੂ ਹੋਣ ਸਮੇਂ ਬਣੀ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਆਏ ਅਧਿਆਪਕਾਂ ਦੀ ਆਪਸੀ ਸੀਨੀਅਰ ਜੂਨੀਅਰ ਪੇਅ ਅਨਾਮਲੀ ਦੂਰ ਕੀਤੀ ਜਾਵੇਸਕੂਲਾਂ ਚ ਪਈਆਂ ਖਾਲੀ ਅਸਾਮੀਆਂ ਨੂੰ ਭਰਨ ਲਈ, ਨਵੀਂ ਸਿੱਖਿਆ ਨੀਤੀ ਰੱਦ ਕਰਾਉਣ ਲਈ ਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਲਈ,ਸਿੱਖਿਆ ਪ੍ਰੋਵਾਈਡਰ, ਈ.ਜੀ. ਐਸ ਵਲੰਟੀਅਰ, ਐਸਟੀਆਰ ਅਧਿਆਪਕਾ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਾਉਣ ਲਈ ਲੰਬਾ ਸਮਾਂ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਦੀਆਂ ਅਧਿਆਪਕ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖਾਸ ਕਰ ਮਹਿੰਗਾਈ ਭੱਤੇ ਦੇ ਮਸਲੇ ਤੇ ਸਰਕਾਰ ਦੀ ਨਾ ਪੱਖੀ ਨੀਤੀ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ 2 ਜੂਨ ਨੂੰ ਮੋਹਾਲੀ ਵਿੱਦਿਆ ਭਵਨ ਵਿਖੇ ਰੋਸ ਪ੍ਰਦਰਸ਼ਨ ਤੇ ਰੋਸ ਰੈਲੀ ਕੀਤੀ ਜਾਵੇਗੀ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ, ਸਹਾਇਕ ਪ੍ਰੈਸ ਗਣੇਸ਼ ਭਗਤ, ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਸ ਮਈ ਮਹੀਨੇ ਵਿੱਚ ਪ੍ਰੋਗਰਾਮਾਂ ਦੀ ਤਿਆਰੀ ਲਈ ਜੀ ਟੀ ਯੂ ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਤਿਆਰੀ ਮੀਟੰਗ ਕੀਤੀਆਂ ਜਾਣਗੀਆਂ। 27 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਜਨਰਲ ਕੌਂਸਲ ਇਜਲਾਸ ਕਰਨ ਦਾ ਫੈਸਲਾ ਕੀਤਾ ਗਿਆ ਇਸ ਸਮੇਂ ਫਿਰੋਜ਼ਪੁਰ ਤੋਂ ਬਲਵਿੰਦਰ ਸਿੰਘ ਭੁੱਟੋ, ਮੋਗਾ ਤੋਂ ਜੱਜ ਪਾਲ ਸਿੰਘ ਬਾਜੇਕੇ, ਕਪੂਰਥਲਾ ਤੋਂ ਰਛਪਾਲ ਸਿੰਘ ਵੜੈਚ ਪਟਿਆਲਾ ਤੋਂ ਜਸਵਿੰਦਰ ਸਮਾਣਾ, ਸੰਗਰੂਰ ਤੋਂ ਦੇਵੀ ਦਿਆਲ ਅਤੇ ਸਰਬਜੀਤ ਸਿੰਘ,ਬਰਨਾਲਾ ਤੋਂ ਹਰਿੰਦਰ ਮੱਲੀਆਂ,ਮਾਨਸਾ ਤੋਂ ਨਰਿੰਦਰ ਮਾਖਾ ਅਤੇ ਗੁਰਦਾਸ ਸਿੰਘ, ਰੋਪੜ ਤੋਂ ਧਰਮਿੰਦਰ ਭੰਗੂ, ਫਤਿਹਗੜ੍ਹ ਸਾਹਿਬ ਤੋਂ ਰਜੇਸ਼ ਕੁਮਾਰ, ਮੋਹਾਲੀ ਤੋਂ ਰਵਿੰਦਰ ਸਿੰਘ ਪੱਪੀ, ਹੁਸ਼ਿਆਰਪੁਰ ਤੋਂ ਪ੍ਰਿਤਪਾਲ ਚੌਟਾਲਾ ਅਤੇ ਅਮਨਦੀਪ ਸ਼ਰਮਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੁੱਚਾ ਸਿੰਘ ਟਰਪਈ, ਗੁਰਦਾਸਪੁਰ ਤੋਂ ਦਿਲਦਾਰ ਭੰਡਾਲ, ਕੁਲਦੀਪ ਪੁਰੋਵਾਲ, ਪਠਾਨਕੋਟ ਤੋਂ ਸੁਬਾਸ਼ ਚੰਦਰ ਅਤੇ ਜੀਟੀਯੂ ਪੰਜਾਬ ਦੇ ਸਾਬਕਾ ਜਰਨਲ ਸਕੱਤਰ ਕੁਲਦੀਪ ਸਿੰਘ ਦੌੜਕਾ ਹਾਜ਼ਰ ਸਨ।