ਰਾਣਾ ਤੇ ਸ਼ਰਮਾ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
ਦਾਣਾ ਮੰਡੀ ਭੁਲੱਥ ਵਿਖੇ ਸੀਨੀਅਰ ਆਪ ਆਗੂ ਰਣਜੀਤ ਸਿੰਘ ਰਾਣਾ ਅਤੇ ਰਸ਼ਪਾਲ ਸ਼ਰਮਾ ਵੱਲੋਂ ਕਰਵਾਈ ਗਈ ਕਣਕ ਦੀ ਸਰਕਾਰੀ ਖਰੀਦ ਸ਼ੁਰੂ
Publish Date: Tue, 14 Apr 2026 09:11 PM (IST)
Updated Date: Tue, 14 Apr 2026 09:15 PM (IST)

ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਮਾਰਕੀਟ ਕਮੇਟੀ ਭੁਲੱਥ ਅਧੀਨ ਪੈਂਦੀ ਮੁੱਖ ਦਾਣਾ ਮੰਡੀ ਭੁਲੱਥ ਵਿਖੇ ਸੀਨੀਅਰ ਆਪ ਆਗੂ ਰਣਜੀਤ ਸਿੰਘ ਰਾਣਾ ਅਤੇ ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭਲੱਥ ਅਤੇ ਹਲਕਾ ਸੰਗਠਨ ਇੰਚਾਰਜ ਵੱਲੋਂ ਸਾਂਝੇ ਤੌਰ ਤੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨਾਂ ਦੇ ਨਾਲ ਸਕੱਤਰ ਹਰਪ੍ਰੀਤ ਸਿੰਘ, ਭੁਪਿੰਦਰ ਕੁਮਾਰ ਲੇਖਾਕਾਰ, ਸਰਮੁਖਜੀਤ ਸਿੰਘ ਇੰਸਪੈਕਟਰ ਪਨਗ੍ਰੇਨ ਆਦਿ ਵੀ ਮੌਜੂਦ ਸਨ। ਖਰੀਦ ਸ਼ੁਰੂ ਕਰਵਾਉਣ ਉਪਰੰਤ ਰਣਜੀਤ ਸਿੰਘ ਰਾਣਾ ਅਤੇ ਰਸ਼ਪਾਲ ਸ਼ਰਮਾ ਵੱਲੋਂ ਕਿਹਾ ਗਿਆ ਕਿ ਇਸ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਮੁਢਲੇ ਪ੍ਰਬੰਧ ਜਿਵੇਂ ਕਿ ਮੰਡੀ ਦੀ ਸਫਾਈ, ਛਾਂ, ਬਿਜਲੀ ਅਤੇ ਪਾਣੀ ਦੇ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਸੀਜਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖਰੀਦ ਕੀਤੀ ਫਸਲ ਦੀ ਪੇਮੈਂਟ ਵੀ ਕਿਸਾਨਾਂ ਨੂੰ ਨਾਲ ਦੀ ਨਾਲ ਹੀ ਕਰਨੀ ਯਕੀਨੀ ਬਣਾਈ ਜਾਵੇਗੀ। ਉਹਨਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਮੰਡੀ ਵਿੱਚ ਆਪਣੀ ਸੁੱਕੀ ਫਸਲ ਲੈ ਕੇ ਹੀ ਆਉਣ। ਇਸ ਮੌਕੇ ਆੜਤੀ ਕਿਸ਼ਨ ਲਾਲ ਬਹਿਲ, ਸੰਜੀਵ ਕੁਮਾਰ, ਸ਼ਾਮ ਲਾਲ ਸ਼ਰਮਾ, ਬਨਾਰਸੀ ਦਾਸ ਖੁੱਲਰ, ਨਿਰਮਲ ਸਿੰਘ ਗੁਰਾਇਆ, ਗਗਨਦੀਪ ਬਹਿਲ, ਗੁਰਦੇਵ ਸਿੰਘ ਗੁਰਾਇਆ, ਸੁਭਾਸ਼ ਚੰਦਰ, ਰਕੇਸ਼ ਕੁਮਾਰ, ਕੁਲਦੀਪ ਸਿੰਘ ਸੋਨੂ ਬਲਾਕ ਪ੍ਰਧਾਨ, ਰਾਜਾ ਖੁੱਲਰ ਅਤੇ ਹੋਰ ਕਿਸਾਨ ਹਾਜ਼ਰ ਸਨ।