ਰਸੋਈ ਗੈਸ ’ਚ ਕੀਤਾ ਵਾਧਾ ਵਾਪਸ ਲਏ ਸਰਕਾਰ : ਭਾਟੀਆ
ਰਸੋਈ ਗੈਸ ਵਿਚ ਕੀਤਾ ਵਾਧਾ ਵਾਪਿਸ ਲਏ ਸਰਕਾਰ : ਭਾਟੀਆ
Publish Date: Thu, 12 Mar 2026 08:12 PM (IST)
Updated Date: Thu, 12 Mar 2026 08:15 PM (IST)

ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦੇਸ਼ ਵਿਚ ਰਸੋਈ ਗੈਸ ਦੀ ਘਾਟ ਹੋਣ ’ਤੇ ਹਾਹਾਕਾਰ ਮਚੀ ਹੋਈ ਹੈ ਤੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿਚ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਨਜ਼ਰ ਆਉਂਦੀਆਂ ਹਨ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਰਸੋਈ ਤੇ ਵਪਾਰਕ ਗੈਸ ਦੀ ਕੋਈ ਘਾਟ ਨਹੀਂ ਹੈ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪ੍ਰੰਤੂ ਆਮ ਲੋਕ ਗੈਸ ਨਾ ਮਿਲਣ ਕਰਕੇ ਘਬਰਾਏ ਹੋਏ ਹਨ। ਘਰ ਦੀ ਰੋਟੀ ਆਦਿ ਬਨਾਉਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਜੀਤ ਸਿੰਘ ਭਾਟੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਚਰਚਾ ਹੈ ਕਿ ਗੈਸ ਦੀ ਭਾਰੀ ਕਿਲਤ ਚੱਲ ਰਹੀ ਹੈ, ਇਹ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਸਰਕਾਰ ਵੱਲੋਂ ਰਸੋਈ ਗੈਸ ਪ੍ਰਤੀ ਸਿਲੰਡਰ 60 ਰੁਪਏ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਗੈਸ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਰਸੋਈ ਗੈਸ ਵਿਚ ਜੋ 60 ਰੁਪਏ ਦਾ ਵਾਧਾ ਕੀਤਾ ਗਿਆ ਹੈ, ਉਹ ਵਾਪਸ ਲਿਆ ਜਾਵੇ ਤੇ ਪਹਿਲਾਂ ਵਾਲੇ ਰੇਟ ਹੀ ਬਹਾਲ ਕੀਤੇ ਜਾਣ। ਪੰਜਾਬ ਤੇ ਦੇਸ਼ ਵਿਚ ਲੋਕਾਂ ’ਚ ਬਹੁਤ ਘਬਰਾਹਟ ਪਾਈ ਜਾ ਰਹੀ ਹੈ। ਭਾਟੀਆ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਰਸੋਈ ਗੈਸ ਤੇ ਵਪਾਰਕ ਗੈਸ ਦੇ ਵਧਾਏ ਰੇਟ ਰੱਦ ਕੀਤੇ ਜਾਣ ਤੇ ਲੋਕਾਂ ਨੂੰ ਸਪੱਸ਼ਟ ਕੀਤਾ ਜਾਵੇ ਕਿ ਗੈਸ ਦੀ ਤੰਗੀ ਹੈ ਜਾਂ ਗੈਸ ਦੀ ਕਿੱਲਤ ਦੀਆਂ ਅਫਵਾਹਾਂ ਝੂਠੀਆਂ ਹੀ ਹਨ।