ਗੁਡ ਮਾਰਨਿੰਗ
ਗੁਡ ਮਾਰਨਿੰਗ ਪੰਕਜ ਸਰਦਾਨਾ
Publish Date: Thu, 14 May 2026 07:41 PM (IST)
Updated Date: Thu, 14 May 2026 07:42 PM (IST)
14ਪੀਐਚਜੀ17 ਪੰਕਜ ਸਰਦਾਨਾ, ਚੇਅਰਮੈਨ ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ ਅੱਜ ਦੇ ਸਮੇਂ ਵਿਚ ਨਸ਼ਾ ਸਮਾਜ ਲਈ ਸਭ ਤੋਂ ਵੱਡੀ ਬਿਮਾਰੀ ਬਣ ਚੁੱਕੀ ਹੈ। ਇਹ ਨਾ ਸਿਰਫ਼ ਇਕ ਵਿਅਕਤੀ ਦੀ ਜ਼ਿੰਦਗੀ ਬਰਬਾਦ ਕਰਦਾ ਹੈ, ਸਗੋਂ ਪੂਰੇ ਪਰਿਵਾਰ ਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ। ਨਸ਼ਿਆਂ ਕਾਰਨ ਜਵਾਨ ਪੀੜ੍ਹੀ ਆਪਣਾ ਭਵਿੱਖ ਗੁਆ ਰਹੀ ਹੈ ਤੇ ਅਪਰਾਧਾਂ ਵਿਚ ਵੀ ਵਾਧਾ ਹੋ ਰਿਹਾ ਹੈ। ਸਾਨੂੰ ਸਭ ਨੂੰ ਮਿਲ ਕੇ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਰਹਾਂਗੇ ਤੇ ਹੋਰਨਾਂ ਨੂੰ ਵੀ ਇਸ ਬੁਰਾਈ ਤੋਂ ਬਚਣ ਲਈ ਪ੍ਰੇਰਿਤ ਕਰਾਂਗੇ। ਮਾਪੇ ਆਪਣੇ ਬੱਚਿਆਂ ਨਾਲ ਦੋਸਤੀ ਵਾਲਾ ਰਿਸ਼ਤਾ ਬਣਾਉਣ, ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਤੇ ਸਮਾਜ ਸਿਹਤਮੰਦ ਮਾਹੌਲ ਤਿਆਰ ਕਰਨ ਵਿਚ ਯੋਗਦਾਨ ਪਾਏ।