ਗੁਡ ਮਾਰਨਿੰਗ
ਗੁਡ ਮਾਰਨਿੰਗ ਨਰਿੰਦਰ ਸਿੰਘ
Publish Date: Sun, 10 May 2026 08:12 PM (IST)
Updated Date: Sun, 10 May 2026 08:15 PM (IST)
10ਪੀਐਚਜੀ5 ਨਰਿੰਦਰ ਸਿੰਘ, ਮੈਨੇਜਰ ਗੁਰੁਦੁਆਰਾ ਸੁਖਚੈਨਆਣਾ ਸਾਹਿਬ, ਫਗਵਾੜਾ ਅੱਜ ਦੇ ਭੌਤਿਕਵਾਦੀ ਯੁੱਗ ਵਿਚ ਮਨੁੱਖਤਾ ਤੇ ਆਪਸੀ ਪਿਆਰ ਦੀ ਭਾਵਨਾ ਘੱਟਦੀ ਜਾ ਰਹੀ ਹੈ। ਅਜਿਹੇ ਸਮੇਂ ਵਿਚ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸੱਚੀ ਮਾਨਵਤਾ ਕਿਸੇ ਦੀ ਜਾਤ, ਧਰਮ ਜਾਂ ਹੈਸੀਅਤ ਨਹੀਂ ਵੇਖਦੀ, ਸਗੋਂ ਹਰ ਲੋੜਵੰਦ ਦੀ ਮਦਦ ਕਰਨ ਵਿਚ ਹੀ ਵੱਸਦੀ ਹੈ। ਜੋ ਵਿਅਕਤੀ ਦੁਖੀ, ਗਰੀਬ, ਬਿਮਾਰ ਜਾਂ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਂਦਾ ਹੈ, ਉਹੀ ਅਸਲ ’ਚ ਮਨੁੱਖਤਾ ਦੀ ਸੇਵਾ ਕਰਦਾ ਹੈ। ਸੇਵਾ ਕਰਨ ਨਾਲ ਨਾ ਸਿਰਫ਼ ਦੂਜੇ ਦਾ ਭਲਾ ਹੁੰਦਾ ਹੈ, ਸਗੋਂ ਮਨੁੱਖ ਨੂੰ ਅੰਦਰੂਨੀ ਸ਼ਾਂਤੀ ਤੇ ਸੰਤੁਸ਼ਟੀ ਵੀ ਪ੍ਰਾਪਤ ਹੁੰਦੀ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਆਪਣੇ ਆਲੇ-ਦੁਆਲੇ ਰਹਿੰਦੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹੀਏ।