ਗੁਡ ਮਾਰਨਿੰਗ
ਗੁਡ ਮਾਰਨਿੰਗ ਤਜਿੰਦਰ ਸਿੰਘ ਬਾਵਾ
Publish Date: Sat, 09 May 2026 08:57 PM (IST)
Updated Date: Sat, 09 May 2026 08:59 PM (IST)
09ਪੀਐਚਜੀ16 ਤਜਿੰਦਰ ਸਿੰਘ ਬਾਵਾ, ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵਾਤਾਵਰਨ ਪ੍ਰਦੂਸ਼ਣ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਹਵਾ, ਪਾਣੀ ਤੇ ਧਰਤੀ ਪ੍ਰਦੂਸ਼ਿਤ ਹੋ ਰਹੇ ਹਨ, ਜਿਸ ਦਾ ਨੁਕਸਾਨ ਮਨੁੱਖੀ ਜੀਵਨ ਤੇ ਕੁਦਰਤ ਦੋਵਾਂ ਨੂੰ ਝੱਲਣਾ ਪੈ ਰਿਹਾ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਸਮਾਜ ਸੇਵਕਾਂ ਨੂੰ ਵੱਧ ਚੜ੍ਹ ਕੇ ਯਤਨ ਕਰਨੇ ਚਾਹੀਦੇ ਹਨ। ਸਮਾਜ ਸੇਵਕ ਲੋਕਾਂ ਵਿਚ ਜਾਗਰੂਕਤਾ ਫੈਲਾ ਸਕਦੇ ਹਨ ਕਿ ਰੁੱਖ ਲਗਾਉਣਾ, ਪਲਾਸਟਿਕ ਦੀ ਵਰਤੋਂ ਘਟਾਉਣਾ ਤੇ ਸਾਫ਼-ਸਫਾਈ ਰੱਖਣਾ ਕਿੰਨਾ ਜ਼ਰੂਰੀ ਹੈ। ਉਹ ਸਕੂਲਾਂ, ਪਿੰਡਾਂ ਤੇ ਸ਼ਹਿਰਾਂ ਵਿਚ ਮੁਹਿੰਮਾਂ ਚਲਾ ਕੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਪ੍ਰੇਰਿਤ ਕਰ ਸਕਦੇ ਹਨ। ਜੇਕਰ ਹਰ ਵਿਅਕਤੀ ਆਪਣੇ ਆਲੇ-ਦੁਆਲੇ ਸਫ਼ਾਈ ਰੱਖੇ ਤੇ ਇਕ ਰੁੱਖ ਲਗਾਏ ਤਾਂ ਵਾਤਾਵਰਨ ਨੂੰ ਲਾਭ ਹੋ ਸਕਦਾ ਹੈ।