ਗੁਡ ਮਾਰਨਿੰਗ
ਗੁਡ ਮਾਰਨਿੰਗ ਸੀਟੂ ਬਾਈ
Publish Date: Sun, 26 Apr 2026 06:48 PM (IST)
Updated Date: Sun, 26 Apr 2026 06:52 PM (IST)
26ਪੀਐਚਜੀ11 ਸੀਟੂ ਬਾਈ, ਮਾਲਕ ਭਾਗ ਫਿਲਮ ਪ੍ਰੋਡਕਸ਼ਨ ਫਗਵਾੜਾ ਸ਼ਬਦ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ। ਇਹ ਸਿਰਫ਼ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਹੀ ਨਹੀਂ, ਸਗੋਂ ਸਮਾਜ ਦੀ ਸੋਚ, ਸੰਸਕਾਰ ਤੇ ਸੱਭਿਆਚਾਰ ਦਾ ਦਰਪਣ ਵੀ ਹਨ। ਇਕ ਸਹੀ ਸਮੇਂ ’ਤੇ ਬੋਲਿਆ ਗਿਆ ਸ਼ਬਦ ਕਿਸੇ ਦਾ ਮਨੋਬਲ ਵਧਾ ਸਕਦਾ ਹੈ, ਜਦਕਿ ਗਲਤ ਸ਼ਬਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾ ਸਕਦੇ ਹਨ। ਸੱਚਾਈ, ਸਪਸ਼ਟਤਾ ਤੇ ਜ਼ਿੰਮੇਵਾਰੀ ਨਾਲ ਲਿਖੇ ਸ਼ਬਦ ਸਮਾਜ ਵਿਚ ਜਾਗਰੂਕਤਾ ਫੈਲਾਉਂਦੇ ਹਨ ਤੇ ਲੋਕਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਦੇ ਹਨ। ਸ਼ਬਦ ਇਕ ਸ਼ਕਤੀ ਹਨ। ਜੇਕਰ ਇਨ੍ਹਾਂ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ, ਤਾਂ ਇਹ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਨ।