ਗੁਡ ਮਾਰਨਿੰਗ
ਗੁਡ ਮਾਰਨਿੰਗ ਜਗਜੀਤ ਸਿੰਘ ਜੌੜਾ
Publish Date: Tue, 03 Mar 2026 06:54 PM (IST)
Updated Date: Tue, 03 Mar 2026 06:56 PM (IST)
03ਪੀਐਚਜੀ5 ਜਗਜੀਤ ਸਿੰਘ ਜੌੜਾ, ਪ੍ਰਧਾਨ ਸਵਰਨਕਾਰ ਸੰਘ, ਫਗਵਾੜਾ ਸਮਾਜ ਵਿਚ ਰਹਿੰਦੇ ਹੋਏ ਹਰ ਇਕ ਮਨੁੱਖ ਦਾ ਫਰਜ਼ ਹੈ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਮਦਦ ਕਰੇ। ਧਰਮ, ਜਾਤ, ਵਰਗ ਜਾਂ ਭਾਸ਼ਾ ਦੇ ਅਧਾਰ ‘ਤੇ ਫਰਕ ਪਾਏ ਬਿਨਾਂ ਕੀਤੀ ਗਈ ਸੇਵਾ ਹੀ ਅਸਲ ਇਨਸਾਨੀਅਤ ਹੈ। ਸਿੱਖੀ ਵਿਚ “ਦਸਵੰਧ” ਦੀ ਪ੍ਰਥਾ ਸਾਨੂੰ ਇਹ ਸਿਖਾਉਂਦੀ ਹੈ ਕਿ ਆਪਣੀ ਨੇਕ ਕਮਾਈ ਵਿਚੋਂ ਦਸਵਾਂ ਹਿੱਸਾ ਸਮਾਜ ਦੀ ਭਲਾਈ ਲਈ ਕੱਢਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦਾ ਉਪਦੇਸ਼ ਦੇ ਕੇ ਸਾਂਝ ਤੇ ਸੇਵਾ ਦਾ ਰਾਹ ਦੱਸਿਆ। ਜਦੋਂ ਅਸੀਂ ਬਿਨਾਂ ਭੇਦਭਾਵ ਦੇ ਸੇਵਾ ਕਰਦੇ ਹਾਂ ਤਾਂ ਸਮਾਜ ਵਿਚ ਪਿਆਰ, ਏਕਤਾ ਤੇ ਭਰੋਸਾ ਵਧਦਾ ਹੈ।