ਠੰਢੇ-ਮਿੱਠੇ ਜਲ ਦੀ ਛਬੀਲ ਤੇ ਲੰਗਰ ਲਾਇਆ
ਵਾਹਿਗੁਰੂ ਤੇਰਾ ਹੀ ਤੇਰਾ ਸੁਸਾਇਟੀ ਨੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ
Publish Date: Fri, 01 May 2026 08:32 PM (IST)
Updated Date: Fri, 01 May 2026 08:35 PM (IST)
ਨਡਾਲਾ : ਗਰਮੀ ਦੇ ਤਪਦੇ ਮੌਸਮ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਵਾਹਿਗੁਰੂ ਤੇਰਾ ਹੀ ਤੇਰਾ ਸੁਸਾਇਟੀ ਨਡਾਲਾ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਸੇਵਾ ਕਾਰਜ ਦੌਰਾਨ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੂੰ ਠੰਢਾ-ਮਿੱਠਾ ਜਲ ਪਿਆਇਆ ਗਿਆ ਅਤੇ ਲੰਗਰ ਵੀ ਵਰਤਾਇਆ ਗਿਆ। ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਉਪਰਾਲਾ ਮਨੁੱਖਤਾ ਦੀ ਸੇਵਾ ਅਤੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਅਮਲ ਵਿੱਚ ਲਿਆਉਣ ਲਈ ਕੀਤਾ ਗਿਆ ਹੈ। ਇਸ ਮੌਕੇ ਸੇਵਾਦਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੇ ਹੋਏ ਸੇਵਾ ਭਾਵਨਾ ਨਾਲ ਆਪਣਾ ਯੋਗਦਾਨ ਪਾਇਆ। ਇਸ ਮੌਕੇ ਜਸਵਿੰਦਰ ਸਿੰਘ ਟਹਿਣੀ ਯੂਐੱਸਏ, ਗੁਰਪਿੰਦਰ ਸਿੰਘ ਸੋਨੂ, ਹਰਪਾਲ ਸਿੰਘ ਘੁੰਮਣ, ਇੰਦਰਜੀਤ ਸਿੰਘ ਖੱਖ, ਦਲਜੀਤ ਸਿੰਘ ਖੱਖ, ਸਤਵਿੰਦਰ ਸਿੰਘ ਬੱਬੂ ਵਾਲੀਆ, ਜੱਗੀ ਖੱਖ, ਮੋਨੂ ਨਡਾਲਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ।