ਜੀਐੱਨਏ ਯੂਨੀਵਰਸਿਟੀ ’ਚ ਫਿਲਮ ਫੈਸਟੀਵਲ ਕਰਵਾਇਆ
ਜੀਐਨਏ ਯੂਨੀਵਰਸਿਟੀ ਵੱਲੋਂ “ਸ੍ਰਿਜਨ: ਕੈਨਵਸ ਆਫ ਸਿਨੇਮਾ – ਫਿਲਮ ਫੈਸਟਿਵਲ 1.0” ਦਾ ਸਫਲ ਆਯੋਜਨ
Publish Date: Sat, 16 May 2026 06:56 PM (IST)
Updated Date: Sat, 16 May 2026 06:57 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਐੱਨਏ ਯੂਨੀਵਰਸਿਟੀ ਦੇ ਸਕੂਲ ਆਫ ਡਿਜ਼ਾਇਨ ਐਂਡ ਮਾਸ ਕਮਿਊਨੀਕੇਸ਼ਨ ਵੱਲੋਂ 13-14 ਮਈ ਨੂੰ ਦੋ ਦਿਨਾਂ “ਸ੍ਰਿਜਨ : ਕੈਨਵਸ ਆਫ ਸਿਨੇਮਾ-ਫਿਲਮ ਫੈਸਟੀਵਲ 1.0” ਕਰਵਾਇਆ ਗਿਆ। ਇਸ ਵਿਸ਼ੇਸ਼ ਫੈਸਟੀਵਲ ਨੇ ਰਚਨਾਤਮਕਤਾ, ਸਿਨੇਮਾ, ਐਨੀਮੇਸ਼ਨ ਤੇ ਨਵੀਂ ਉਭਰ ਰਹੀਆਂ ਤਕਨਾਲੋਜੀਆਂ ਨੂੰ ਇਕ ਹੀ ਮੰਚ ‘ਤੇ ਇਕੱਠਾ ਕੀਤਾ। ਦੇਸ਼ ਭਰ ਦੇ 70 ਤੋਂ ਵੱਧ ਕਾਲਜਾਂ ਤੇ ਯੂਨੀਵਰਸਿਟੀਆਂ ਨੇ ਇਸ ਵਿਚ ਭਾਗ ਲਿਆ, ਜਿਸ ਕਾਰਨ ਇਹ ਖੇਤਰ ਦੇ ਸਭ ਤੋਂ ਗਤੀਸ਼ੀਲ ਵਿਦਿਆਰਥੀ-ਕੇਂਦਰਿਤ ਸਿਨੇਮਾ ਫੈਸਟੀਵਲਾਂ ਵਿਚੋਂ ਇਕ ਬਣ ਗਿਆ। ਫੈਸਟੀਵਲ ਦੌਰਾਨ ਸ਼ਾਰਟ ਫਿਲਮਾਂ, ਏਆਈ ਐਨੀਮੇਟਿਡ ਮੂਵੀਜ਼, ਡਾਕੂਮੈਂਟਰੀਜ਼, ਡਿਜੀਟਲ ਵਿਗਿਆਪਨ, ਮਿਊਜ਼ਿਕ ਵੀਡੀਓਜ਼ ਤੇ ਬੈਸਟ ਲਾਈਵ ਐਂਡ ਸੀਜੀ ਇੰਟੀਗ੍ਰੇਸ਼ਨ ਵਰਗੀਆਂ ਕਈ ਸ਼੍ਰੇਣੀਆਂ ਵਿਚ ਮੁਕਾਬਲੇ ਤੇ ਸਕ੍ਰੀਨਿੰਗ ਕਰਵਾਈਆਂ ਗਈਆਂ। ਸਮਾਰੋਹ ਵਿਚ ਚਾਂਸਲਰ ਗੁਰਦੀਪ ਸਿੰਘ ਸਿਹਰਾ, ਵਾਈਸ ਚਾਂਸਲਰ ਪ੍ਰੋ. (ਡਾ.) ਹੇਮੰਤ ਸ਼ਰਮਾ, ਰਜਿਸਟਰਾਰ ਡਾ. ਕੁਨਾਲ ਬੈਂਸ, ਡੀਨ ਅਕੈਡਮਿਕਸ ਡਾ. ਮੋਨਿਕਾ ਹੰਸਪਾਲ ਤੇ ਟਰੱਸਟੀ ਮੈਂਬਰ ਜਸਲੀਨ ਸਿਹਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਸਰਦਾਰ ਸੋਹੀ ਤੇ ਲੋਕਪ੍ਰਿਯ ਅਦਾਕਾਰ ਬਰਿੰਦਰ ਬੰਨੀ ਵੀ ਮੌਜੂਦ ਰਹੇ, ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦੇ ਹੋਏ ਫਿਲਮ ਇੰਡਸਟਰੀ ਦੇ ਕੀਮਤੀ ਅਨੁਭਵ ਸਾਂਝੇ ਕੀਤੇ। ਫੈਸਟੀਵਲ ਨੂੰ ਉਦਯੋਗ ਅਤੇ ਮੀਡੀਆ ਸਹਿਯੋਗੀਆਂ ਦਾ ਭਰਪੂਰ ਸਹਿਯੋਗ ਵੀ ਪ੍ਰਾਪਤ ਹੋਇਆ। ਕੈਨਨ ਨੇ ਇੰਡਸਟਰੀ ਪਾਰਟਨਰ ਵਜੋਂ ਹਿੱਸਾ ਲਿਆ, ਜਿਥੇ ਨਕਸ਼ ਸ਼ਰਮਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪ੍ਰੋਫੈਸ਼ਨਲ ਫਿਲਮ ਮੇਕਿੰਗ ਤੇ ਕੈਮਰਾ ਤਕਨਾਲੋਜੀ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਹਿਊਇਨ ਨੇ ਡਿਜੀਟਲ ਪਾਰਟਨਰ ਵਜੋਂ ਭਾਗ ਲਿਆ, ਜਿਥੇ ਸ਼੍ਰੀ ਅਕਸ਼ੇ ਅਰੋੜਾ ਨੇ ਡਿਜੀਟਲ ਇਲਸਟ੍ਰੇਸ਼ਨ ਤੇ ਐਨੀਮੇਸ਼ਨ ਟੂਲਜ਼ ‘ਤੇ ਲਾਈਵ ਡੈਮੋ ਸੈਸ਼ਨ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਵੈਭਵ ਅਰੋੜਾ ਦੀ ਫਿਲਮ ਰਿਟਰਨ ਆਫ ਦਿ ਜੰਗਲ ਦਾ ਟ੍ਰੇਲਰ ਵੀ ਲਾਂਚ ਕੀਤਾ। ਰੇਡੀਓ ਸਿਟੀ 91.9 ਨੇ ਮੀਡੀਆ ਪਾਰਟਨਰ ਵਜੋਂ ਫੈਸਟਿਵਲ ਨਾਲ ਜੁੜ ਕੇ ਸੀਮਾ ਸੋਨੀ ਤੇ ਆਰਜੇ ਸੈਂਡੀ ਰਾਹੀਂ ਵਿਦਿਆਰਥੀਆਂ ਤੇ ਦਰਸ਼ਕਾਂ ਨਾਲ ਰੁਚੀਕਰ ਗਤੀਵਿਧੀਆਂ ਕਰਵਾਈਆਂ। ਫੈਸਟੀਵਲ ਦੇ ਦੂਜੇ ਦਿਨ ਪ੍ਰਸਿੱਧ ਅਦਾਕਾਰ ਸੈਮੂਅਲ ਜੌਨ, ਮਲਕੀਤ ਰੌਣੀ, ਕੁਰਬਾਨ ਤੇ ਸਰਗੀ ਕੌਰ ਬੈਰਿੰਗ ਨੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ। ਫੈਸਟਿਵਲ ਦਾ ਸਮਾਪਨ ਇਨਾਮ ਵੰਡ ਸਮਾਰੋਹ ਨਾਲ ਹੋਇਆ, ਜਿਸ ਵਿਚ ਫਿਲਮ ਮੇਕਿੰਗ, ਐਨੀਮੇਸ਼ਨ, ਏਆਈ ਸਿਨੇਮਾ ਤੇ ਰਚਨਾਤਮਕ ਕਹਾਣੀਬੰਦੀ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।