ਜੀਐੱਨਏ ਯੂਨੀਵਰਸਿਟੀ ਨੇ ਏਸ਼ੀਆ ਬੁੱਕ ਆਫ ਰਿਕਾਰਡਜ਼ ’ਚ ਦਰਜ ਕਰਵਾਇਆ ਨਾਮ
ਜੀਐਨਏ ਯੂਨੀਵਰਸਿਟੀ ਨੇ 36 ਮਿੰਟਾਂ ਵਿੱਚ 2026 ਮੌਕਟੇਲ ਬਣਾਕੇ ਏਸ਼ੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕੀਤਾ ਨਾਮ
Publish Date: Mon, 30 Mar 2026 07:01 PM (IST)
Updated Date: Mon, 30 Mar 2026 07:03 PM (IST)
36 ਮਿੰਟਾਂ ’ਚ 2026 ਮੌਕਟੇਲ ਬਣਾਏ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਐੱਨਏ ਯੂਨੀਵਰਸਿਟੀ ਦੇ ਸਕੂਲ ਆਫ ਹੋਸਪਿਟੈਲਿਟੀ ਨੇ ਇਕ ਨਵਾਂ ਇਤਿਹਾਸ ਰਚਦੇ ਹੋਏ “ਇਕ ਹੀ ਸਥਾਨ ’ਤੇ ਸਭ ਤੋਂ ਵੱਧ ਵੱਖ-ਵੱਖ ਨਾਨ-ਅਲਕੋਹਲਿਕ ਮੌਕਟੇਲ ਤਿਆਰ ਕਰਨ” ਦਾ ਏਸ਼ੀਆ ਬੁੱਕ ਆਫ ਰਿਕਾਰਡਜ਼ ਖਿਤਾਬ ਹਾਸਲ ਕੀਤਾ। ਇਸ ਰਿਕਾਰਡ ਬਣਾਉਣ ਵਾਲੇ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਿਰਫ 36 ਮਿੰਟਾਂ ਵਿਚ 2026 ਵੱਖ-ਵੱਖ ਨਾਨ-ਅਲਕੋਹਲਿਕ ਮੌਕਟੇਲ ਤਿਆਰ ਕੀਤੇ, ਜਿਸ ਨਾਲ ਉਨ੍ਹਾਂ ਦੀ ਰਚਨਾਤਮਕਤਾ, ਸਹਿਯੋਗ ਤੇ ਪੇਸ਼ੇਵਰ ਕੁਸ਼ਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ। ਸਮਾਗਮ ਦੀ ਸ਼ੁਰੂਆਤ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਤੇ ਡਾ. ਸਚਿਨ ਖੁੱਲਰ (ਏਸ਼ੀਆ ਬੁੱਕ ਆਫ ਰਿਕਾਰਡਜ਼ ਜੱਜ) ਵੱਲੋਂ ਰਸਮੀ ਹਰੀ ਝੰਡੀ ਦੇ ਕੇ ਕੀਤੀ ਗਈ। ਇਸ ਤੋਂ ਬਾਅਦ ਰਿਕਾਰਡ ਨੂੰ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਅੰਜਾਮ ਦਿੱਤਾ ਗਿਆ। ਪੂਰਾ ਕਾਰਜ ਏਸ਼ੀਆ ਬੁੱਕ ਆਫ ਰਿਕਾਰਡਜ਼ ਦੇ ਜੱਜ ਦੀ ਸਖ਼ਤ ਨਿਗਰਾਨੀ ਤੇ ਹਦਾਇਤਾਂ ਹੇਠ ਕੀਤਾ ਗਿਆ, ਜਿਸ ਨਾਲ ਮੌਲਿਕਤਾ, ਸਫ਼ਾਈ ਤੇ ਪ੍ਰਜ਼ੈਂਟੇਸ਼ਨ ਦੇ ਉੱਚ ਮਿਆਰ ਯਕੀਨੀ ਬਣਾਏ ਗਏ। ਇਸ ਮੌਕੇ ਮੁੱਖ ਮਹਿਮਾਨ ਚਾਂਸਲਰ ਗੁਰਦੀਪ ਸਿੰਘ ਸੀਹਰਾ, ਪ੍ਰੋ-ਚਾਂਸਲਰ ਜਸਲੀਨ ਸੀਹਰਾ, ਡੀਨ ਡਾ. ਦੀਪਕ ਕੁਮਾਰ ਤੇ ਹੋਰ ਸੀਨੀਅਰ ਅਕੈਡਮਿਕ ਲੀਡਰ ਤੇ ਫੈਕਲਟੀ ਮੈਂਬਰ ਵੀ ਮੌਜੂਦ ਸਨ।