ਜੀ.ਐੱਨ.ਏ. ’ਵਰਸਿਟੀ ਵਿਖੇ ਕਰਵਾਇਆ ਸੈਮੀਨਾਰ
ਜੀ.ਐੱਨ.ਏ. ਯੁਨੀਵਰਸਿਟੀ ਵਿਖੇ ਕੌਮੀ ਪਧਰ ਦੇ ਸੈਮੀਨਾਰ ਦਾ ਆਯੋਜਨ।
Publish Date: Mon, 04 May 2026 06:03 PM (IST)
Updated Date: Tue, 05 May 2026 04:09 AM (IST)

ਫਗਵਾੜਾ ਜੀ.ਐੱਨ.ਏ. ਯੂਨੀਵਰਸਿਟੀ ਦੇ ਇੰਟੈਲੈਕਚੁਅਲ ਪ੍ਰਾਪਰਟੀ ਮੈਨੇਜਮੈਂਟ ਐਂਡ ਕਮਰਸ਼ੀਅਲਾਈਜ਼ੇਸ਼ਨ ਸੈੱਲ ਦਾਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ 28 ਅਪ੍ਰੈਲ 2026 ਨੂੰ ਰਾਸ਼ਟਰੀ ਪੱਧਰ ਦਾ ਸੈਮੀਨਾਰ ਸਫਲਤਾਪੂਰਵਕ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਮੰਤਵ ਨਵੀਨਤਾਕਾਰੀ ਵਿਚਾਰਾਂ ਨੂੰ ਵਪਾਰਕ ਤੌਰ ’ਤੇ ਵਿਵਹਾਰਕ ਤਕਨੀਕਾਂ ਵਿੱਚ ਬਦਲਣ ਲਈ ਇੰਟੈਲੈਕਚੁਅਲ ਪ੍ਰਾਪਰਟੀ, ਟੈਕਨਾਲੋਜੀ ਰੈਡੀਨੈਸ ਲੈਵਲ ਅਤੇ ਅਕਾਦਮਿਕ-ਉਦਯੋਗ ਸਹਿਯੋਗ ਦੀ ਭੂਮਿਕਾ ਨੂੰ ਉਜਾਗਰ ਕਰਨਾ ਸੀ। ਇਸ ਸਮਾਗਮ ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 200 ਤੋਂ ਵੱਧ ਡੈਲੀਗੇਟਾਂ, ਜਿਨ੍ਹਾਂ ਵਿੱਚ ਸਿੱਖਿਆ ਸ਼ਾਸਤਰੀ, ਖੋਜਕਰਤਾ, ਵਿਦਿਆਰਥੀ ਅਤੇ ਉਦਯੋਗਿਕ ਮਾਹਰਾਂ ਨੇ ਹਿੱਸਾ ਲਿਆ। ਸੈਮੀਨਾਰ ਵਿੱਚ ਨਾਮਵਰ ਮਾਹਰਾਂ ਡਾ. ਦੀਪਕ ਕਪੂਰ, ਸੀਨੀਅਰ ਵਿਗਿਆਨੀ(ਪੀ.ਐੱਸ.ਸੀ.ਐੱਸ.ਟੀ.), ਸ਼੍ਰੀਮਤੀ ਪ੍ਰੇਰਨਾ ਦਲਾਲ, ਸੀ.ਈ.ਓ ਅਤੇ ਪ੍ਰੋਜੈਕਟ ਮੈਨੇਜਰ, ਕਲਿੰਟੇਕ ਸੋਲੂਸ਼ਨ, ਇੰਜੀ.ਅਮਰਦੇਵ ਸਿੰਘ, ਸਹਾਇਕ ਪ੍ਰੋਫੈਸਰ, ਐੱਨ.ਆਈ.ਟੀ.ਟੀ.ਟੀ.ਆਰ,ਡਾ. ਟੀ., ਪਵਨ ਕੁਮਾਰ, ਪ੍ਰਿੰਸੀਪਲ ਵਿਗਿਆਨੀ - ਕੈਮਿਸਟਰੀ ਅਤੇ ਆਈਪੀਆਰ, ਸੀਐੱਸਆਈਆਰ-ਆਈਐੱਮਐੱਮਟੀ,ਐਡਵੋਕੇਟ ਗੋਵਿੰਦਪ੍ਰੀਤ ਸਿੰਘ, ਆਈਪੀਆਰ ਮਾਹਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਸੈਸ਼ਨਾਂ ਨੇ ਨਵੀਨਤਾ, ਬੌਧਿਕ ਸੰਪੱਤੀ ਸੁਰੱਖਿਆ (ਆਈ.ਪੀ.ਆਰ), ਅਤੇ ਤਕਨਾਲੋਜੀ ਦੇ ਵਪਾਰੀਕਰਨ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ।ਇਸ ਸਮਾਗਮ ਦੀ ਸ਼ੋਭਾ ਵਧਾਉਣ ਲਈ ਡੀਨ ਅਕਾਦਮਿਕ ਡਾ. ਮੋਨਿਕਾ ਹੰਸਪਾਲ, ਡੀਨ ਜੀਬੀਐੱਸ ਡਾ. ਸਮੀਰ ਵਰਮਾ, ਡੀਨ ਸੈਡਾ-ਡੀ ਡਾ. ਸੀਆਰ ਤ੍ਰਿਪਾਠੀ, ਡੀਨ ਸੈਡਾ-ਈ ਡਾ. ਵਿਕਰਾਂਤ ਸ਼ਰਮਾ, ਪ੍ਰਿੰਸੀਪਲ ਜੀ.ਐੱਨ.ਏ. ਸਕੂਲ ਆਫ਼ ਫਾਰਮੇਸੀ ਡਾ. ਨੀਰਜ ਚੌਧਰੀ ਅਤੇ ਜੀ.ਯੂ. ਆਈ.ਪੀ.ਐਂਮ.ਸੀ. ਸੈੱਲ ਦੀ ਕੋਆਰਡੀਨੇਟਰ ਡਾ. ਨੀਤੂ ਮਹਿੰਦਰੂ ਵੀ ਸ਼ਾਮਲ ਹੋਏ।