ਜੀ ਡੀ ਗੋਇਨਕਾ ਸਕੂਲ ਦੀ ਸੁਪ੍ਰੀਤ ਰਹੀ ਅੱਵਲ
ਜੀ ਡੀ ਗੋਇਨਕਾ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ :- 95 ਪ੍ਰਤੀਸ਼ਤ ਅੰਕ ਲੈ ਕੇ ਸੁਪ੍ਰੀਤ ਅਵੱਲ ਰਹੀ
Publish Date: Thu, 14 May 2026 08:56 PM (IST)
Updated Date: Thu, 14 May 2026 08:57 PM (IST)
ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ, ਫੱਤੂਢੀਂਗਾ : ਅਕਾਦਮਿਕ ਸਾਲ 2025-2026 ਵਿਚ ਹੋਈਆਂ ਸੀਬੀਐੱਸਈ 12ਵੀਂ ਦੀਆਂ ਪ੍ਰੀਖਿਆਵਾਂ ‘ਚ ਜੀਡੀ ਗੋਇਨਕਾ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ। 12ਵੀਂ ਜਮਾਤ ਦੀ ਵਿਦਿਆਰਥਣ ਸੁਪ੍ਰੀਤ ਕੌਰ ਨੇ ਪਹਿਲਾ, ਕ੍ਰਿਸ਼ਨਾ ਨੇ ਦੂਸਰਾ ਤੇ ਸੁਹਾਨੀ ਸਹਿਗਲ ਨੇ ਤੀਸਰਾ ਸਥਾਨ ਹਾਸਲ ਕੀਤਾ। ਸੁਪ੍ਰੀਤ ਨੇ ਅੰਗਰੇਜ਼ੀ ਤੇ ਪੇਂਟਿੰਗ ਚ 98, ਪੰਜਾਬੀ ‘ਚ 96 ਤੇ ਅਰਥ ਸ਼ਾਸਤਰ ‘ਚ 90, ਕ੍ਰਿਸ਼ਨਾ ਨੇ ਹਿੰਦੁਸਤਾਨੀ ਸੰਗੀਤ ‘ਚ 98, ਸੁਹਾਨੀ ਸਹਿਗਲ ਨੇ ਪੇਂਟਿੰਗ ਚ 96, ਮਨਵੀਰ ਨੇ ਅੰਗਰੇਜ਼ੀ ਚ 94, ਭਾਨੂੰ ਪ੍ਰਤਾਪ ਨੇ ਅੰਗਰੇਜ਼ੀ ਚ 92, ਅਤੇ ਅਰਸ਼ਪ੍ਰੀਤ ਕੌਰ ਨੇ ਪੰਜਾਬੀ ਚ 92 ਤੇ ਪੇਂਟਿੰਗ ਚ 90 ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ, ਸਕੱਤਰ ਪਰਮਿੰਦਰ ਕੌਰ ਤੇ ਪ੍ਰਿੰਸੀਪਲ ਹਰਜਿੰਦਰ ਕੌਰ ਢਿੱਲੋਂ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਮਾਪਿਆਂ ਤੇ ਸਕੂਲ ਦੇ ਮਿਹਨਤੀ ਸਟਾਫ ਨੂੰ ਮੁਬਾਰਕਬਾਦ ਦਿੱਤੀ।