ਜੀਡੀ ਗੋਇਨਕਾ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸੌ ਫ਼ੀਸਦੀ
ਜੀ ਡੀ ਗੋਇਨਕਾ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸੌ ਪ੍ਰਤੀਸ਼ਤ
Publish Date: Fri, 17 Apr 2026 09:07 PM (IST)
Updated Date: Fri, 17 Apr 2026 09:09 PM (IST)
ਲਖਵੀਰ ਸਿੰਘ ਲੱਖੀ/ਕੁਲਵਿੰਦਰ ਲਾਡੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ, ਫੱਤੂਢੀਂਗਾ : ਅਕਾਦਮਿਕ ਸਾਲ 2025-2026 ਵਿੱਚ ਹੋਈਆਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਜੀਡੀ ਗੋਇਨਕਾ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ। 10ਵੀਂ ਜਮਾਤ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਪਹਿਲਾ, ਮੁਸਕਾਨਪ੍ਰੀਤ ਨੇ ਦੂਜਾ ਅਤੇ ਅਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜਸ਼ਨਪ੍ਰੀਤ ਕੌਰ ਨੇ ਸਮਾਜਿਕ ਸਿੱਖਿਆ ’ਚ 99, ਪੰਜਾਬੀ ’ਚ 97, ਅੰਗਰੇਜ਼ੀ ’ਚ 96 ਅਤੇ ਆਈਟੀ ’ਚ 91, ਮੁਸਕਾਨਪ੍ਰੀਤ ਨੇ ਅੰਗਰੇਜ਼ੀ ’ਚ 97, ਸਮਾਜਿਕ ਸਿੱਖਿਆ ’ਚ 93 ਅਤੇ ਆਈਟੀ ’ਚ 93 ਅਤੇ ਪੰਜਾਬੀ ’ਚ 90 ਅਤੇ ਅਵਨੀਤ ਕੌਰ ਨੇ ਪੰਜਾਬੀ ’ਚ 99 ਨੰਬਰ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ, ਸਕੱਤਰ ਪਰਮਿੰਦਰ ਕੌਰ ਅਤੇ ਪ੍ਰਿੰਸੀਪਲ ਡਾ. ਹਿਨਾ ਅਰੋੜਾ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਦੇ ਮਿਹਨਤੀ ਸਟਾਫ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸਫਲਤਾ ਵੱਲ ਵਧਦੇ ਰਹਿਣ ਲਈ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।