ਝੋਨੇ ਦਾ ਨਵਾਂ ਬੀਜ ਨਵਦੀਪ 808 ਲਾਂਚ,
ਗਗਨ ਸੀਡ ਸਟੋਰ ਸੁਲਤਾਨਪੁਰ ਲੋਧੀ ਵੱਲੋਂ ਝੋਨੇ ਦਾ ਨਵਾਂ ਬੀਜ਼ ਨਵਦੀਪ 808 ਲਾਂਚ, ਕਿਸਾਨਾਂ ਨੂੰ ਵੰਡੀਆਂ ਥੈਲੀਆਂ
Publish Date: Mon, 27 Apr 2026 10:01 PM (IST)
Updated Date: Mon, 27 Apr 2026 10:04 PM (IST)

ਗਗਨ ਸੀਡ ਸਟੋਰ ਸੁਲਤਾਨਪੁਰ ਲੋਧੀ ਨੇ ਕਿਸਾਨਾਂ ਨੂੰ ਵੰਡੀਆਂ ਥੈਲੀਆਂ ਹਰ ਬਿਮਾਰੀ ਦਾ ਟਾਕਰਾ ਕਰਨ ਤੇ ਝਾੜ ’ਚ ਸਭ ਤੋਂ ਉੱਤਮ : ਗਗਨ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਕਿਸਾਨਾਂ ਦੀ ਪਹਿਲੀ ਪਸੰਦ ਗਗਨ ਸੀਡ ਸਟੋਰ ਵੱਲੋਂ ਝੋਨੇ ਦੀ ਨਵੀਂ ਕਿਸਮ ਨਵਦੀਪ 808 ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਤੋਂ ਆਏ ਕਿਸਾਨਾਂ ਨੂੰ ਇਸ ਦੀਆਂ ਥੈਲੀਆਂ ਵੰਡੀਆਂ ਗਈਆਂ। ਇਸ ਮੌਕੇ ਕਰਵਾਏ ਗਏ ਸਮਾਗਮ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗਗਨ ਸੀਡ ਸਟੋਰ ਦੇ ਐੱਮਡੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਡਰਨ ਐਗਰੀ ਸੀਡਜ਼ ਪ੍ਰਾਈਵੇਟ ਲਿਮਟਿਡ ਵੱਲੋਂ ਪੰਜਾਬ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਇਹ ਕਿਸਮ ਤਿਆਰ ਕੀਤੀ ਗਈ ਹੈ। ਇਹ ਕਿਸਮ ਝੋਨੇ ਨੂੰ ਲੱਗਣ ਵਾਲੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਮਜ਼ਬੂਤੀ ਨਾਲ ਟਾਕਰਾ ਕਰਦੀ ਹੈ। ਇਸ ਦਾ ਝਾੜ 37 ਤੋਂ 40 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ 140 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਮੀਂਹ-ਹਨ੍ਹੇਰੀ ਦਾ ਟਾਕਰਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਕਿਸਾਨ ਗਗਨ ਸੀਡ ਸਟੋਰ ਉੱਪਰ ਵੱਡਾ ਵਿਸ਼ਵਾਸ ਕਰਦੇ ਹਨ ਤੇ ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੰਦਿਆਂ ਕੁਆਲਿਟੀ ਨਾਲ਼ ਸਮਝੌਤਾ ਨਹੀ ਕੀਤਾ। ਹਮੇਸ਼ਾ ਹੀ ਕਿਸਾਨਾਂ ਨੂੰ ਫਸਲਾਂ ਦੇ ਉੱਤਮ ਤੇ ਬਿਮਾਰੀ ਰਹਿਤ ਬੀਜ ਉਪਲੱਬਧ ਕਰਵਾਏ ਹਨ। ਇਸ ਮੌਕੇ ਕੁਲਵੰਤ ਸਿੰਘ, ਕੁਲਵਿੰਦਰ ਜੀਤ ਸਿੰਘ ਵਲਣੀ ਕੁਲਬੀਰ ਸਿੰਘ, ਜਗਰੂਪ ਸਿੰਘ, ਲਖਵਿੰਦਰ ਸਿੰਘ, ਗੁਰਸ਼ਰਨ ਸਿੰਘ, ਕਰਨਦੀਪ ਸਿੰਘ, ਕੁਲਵਿੰਦਰ ਸਿੰਘ, ਜਗਮੋਹਣ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।