ਖੇੜਾ ਰੋਡ ’ਤੇ ਲਾਇਆ ਮੁਫ਼ਤ ਮੈਡੀਕਲ ਕੈਂਪ
ਮਲਕੀਅਤ ਸਿੰਘ ਰਗਬੋਤਰਾ ਦੇ ਉਪਰਾਲੇ ਸਦਕਾ ਖੇੜਾ ਰੋਡ ‘ਤੇ ਲਗਾਇਆ ਫਰੀ ਮੈਡੀਕਲ ਕੈਂਪ
Publish Date: Sun, 17 May 2026 06:55 PM (IST)
Updated Date: Sun, 17 May 2026 06:57 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀਆਂ ਕੋਸ਼ਿਸ਼ਾਂ ਸਦਕਾ ਵਾਰਡ ਨੰਬਰ 21 ਦੇ ਵਸਨੀਕਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਖੇੜਾ ਰੋਡ ਵਿਖੇ ਲਾਇਆ ਗਿਆ। ਕੈਂਪ ਦੌਰਾਨ ਗੁਰੂ ਹਰਗੋਬਿੰਦ ਨਗਰ ਸਥਿਤ ਮੁਹੱਲਾ ਕਲੀਨਿਕ ਦੇ ਡਾ. ਕਮਲ ਅਤੇ ਹੈਲਪਰ ਮੀਰਾ ਦੇ ਸਹਿਯੋਗ ਸਦਕਾ 101 ਮਰੀਜ਼ਾਂ ਦਾ ਨਰੀਖਣ ਕੀਤਾ ਗਿਆ। ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਡਾ. ਕਮਲ ਨੇ ਦੱਸਿਆ ਕਿ ਕੈਂਪ ਦੌਰਾਨ ਖਾਂਸੀ, ਸ਼ੂਗਰ, ਬਲੱਡ ਪ੍ਰੈਸ਼ਰ, ਖਾਰਸ਼ ਅਤੇ ਕਮਜ਼ੋਰੀ ਨਾਲ ਪੀੜ੍ਹਤ ਮਰੀਜਾਂ ਦੀ ਵਧੇਰੇ ਗਿਣਤੀ ਸੀ। ਉਨ੍ਹਾਂ ਮਰੀਜ਼ਾਂ ਨੂੰ ਵਾਧੂ ਦਵਾਈ ਦੀ ਜ਼ਰੂਰਤ ਹੋਣ ’ਤੇ ਮੁਹੱਲਾ ਕਲੀਨਿਕ ਆਉਣ ਲਈ ਕਿਹਾ ਅਤੇ ਦੱਸਿਆ ਕਿ ਉੱਥੇ ਦਵਾਈ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਬਿਮਾਰੀ ਦੇ ਪੂਰਨ ਤੌਰ ’ਤੇ ਠੀਕ ਹੋਣ ਤੱਕ ਇਲਾਜ ਜਾਰੀ ਰੱਖਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਮੁਹੱਲਾ ਕਲੀਨਿਕ ਵਿੱਚ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਜਨਰਲ ਸਕੱਤਰ ਸੁਰਿੰਦਰ ਪਾਲ ਨੇ ਕੈਂਪ ਨੂੰ ਸਫਲ ਬਣਾਉਣ ਲਈ ਮਲਕੀਅਤ ਸਿੰਘ ਰਗੋਬਤਰਾ, ਡਾ. ਕਮਲ ਤੇ ਹੈਲਪਰ ਮੀਰਾ ਸਮੇਤ ਸਮੂਹ ਮਰੀਜ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਬਲਦੇਵ ਸ਼ਰਮਾ, ਧੀਰਜ ਕੁਮਾਰੀ, ਪੰਕਜ ਰਾਵਤ, ਮਨੀਸ਼ ਕਨੌਜੀਆ, ਰੂਪ ਲਾਲ, ਅਸ਼ਵਨੀ ਸ਼ਰਮਾ ਤੇ ਅਮਰਜੀਤ ਸਿੰਘ ਵੀ ਹਾਜ਼ਰ ਸਨ।