ਮੱਸਿਆ ਦੇ ਦਿਹਾੜੇ ਲਗਾਇਆ ਫਰੀ ਮੈਡੀਕਲ ਕੈਂਪ
ਮੱਸਿਆ ਦੇ ਦਿਹਾੜੇ ਲਗਾਇਆ ਫ੍ਰੀ ਮੈਡੀਕਲ ਕੈਂਪ
Publish Date: Sat, 16 May 2026 06:45 PM (IST)
Updated Date: Sat, 16 May 2026 06:48 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਚੈਰੀਟੇਬਲ ਡਿਸਪੈਂਸਰੀ ਗੁਰੂਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਕਮਰਾ ਨੰਬਰ 8 ਵਿਚ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਜਨਰਲ ਬਿਮਾਰੀਆਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਹਰ ਵਾਰ ਦੀ ਤਰ੍ਹਾਂ ਸਵੇਰੇ 10 ਤੋਂ 2 ਵਜੇ ਤਕ ਲੱਗਾ, ਜਿਥੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ। ਪ੍ਰਧਾਨ ਇੰਸਪੈਕਟਰ ਗੁਲਜਾਰ ਸਿੰਘ ਨੇ ਦਸਿਆ ਕਿ ਹਰੇਕ ਮਹੀਨੇ ਦੀ ਤਰਾਂ ਮੱਸਿਆ ਦੇ ਦਿਹਾੜੇ ’ਤੇ ਲੜੀਵਾਰ ਫਰੀ ਕੈਂਪ ਲਗਾਇਆ ਗਿਆ, ਜਿਸ ਵਿਚ 140 ਤੋਂ ਵੀ ਜ਼ਿਆਦਾ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਕੇ ਮੁਫਤ ਦਵਾਈਆਂ ਲਈਆਂ। ਇਸ ਕੈਂਪ ਵਿਚ ਜਨਰਲ ਬਿਮਾਰੀਆਂ ਦੇ ਮਾਹਿਰ ਡਾ. ਰਮੇਸ਼ ਤੇ ਸਹਾਇਕ ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਗੁਰੂਦੁਆਰਾ ਸੁਖਚੈਨਆਣਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਤੇ ਪ੍ਰਧਾਨ ਗੁਲਜਾਰ ਸਿੰਘ ਨੇ ਆਏ ਹੋਏ ਡਾਕਟਰਾਂ ਨੂੰ ਗੁਰੁ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਨਿਵਾਜਿਆ। ਇਸ ਮੌਕੇ ਮੈਨੇਜਰ ਨਰਿੰਦਰ ਸਿੰਘ, ਪ੍ਰਧਾਨ ਇੰਸਪੈਕਟਰ ਗੁਲਜਾਰ ਸਿੰਘ, ਮੀਤ ਪ੍ਰਧਾਨ ਕੁਲਦੀਪ ਸਿੰਘ, ਕੇਵਲ ਕ੍ਰਿਸ਼ਨ, ਜਨਰਲ ਸਕੱਤਰ ਕੁਲਦੀਪ ਸਿੰਘ ਦੀਪਾ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।