ਪਿੰਡ ਜਗਪਾਲਪੁਰ ’ਚ ਲੱਗਿਆ ਫਰੀ ਮੈਡੀਕਲ ਕੈਂਪ
ਪਿੰਡ ਜਗਪਾਲਪੁਰ ਵਿਖੇ ਲਾਇਆ ਗਿਆ ਫਰੀ ਮੈਡੀਕਲ ਕੈਂਪ
Publish Date: Mon, 11 May 2026 06:56 PM (IST)
Updated Date: Mon, 11 May 2026 07:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਨਜ਼ਦੀਕ ਪੈਂਦੇ ਪਿੰਡ ਜਗਪਾਲਪੁਰ ਵਿਖੇ ਯੂਨਾਈਟਿਡ ਸਪੋਰਟਸ ਕਲੱਬ ਤੇ ਡਾ. ਅੰਬੇਡਕਰ ਸਮਾਜ ਸੇਵਾ ਸੰਸਥਾ ਵੱਲੋਂ ਸਲਾਨਾ ਚੌਥਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਪਿਮਸ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਮੁਆਇਨਾ ਕੀਤਾ। ਇਸ ਮੌਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿਚ 90 ਦੇ ਕਰੀਬ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ। ਡਾ. ਸੰਕਲਪ ਕੁਮਾਰ ਤੇ ਤਰਨਵੀਰ ਸਿੰਘ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹੈਲਥ ਕਾਰਡ ਤੇ ਆਯੁਸ਼ਮਾਨ ਕਾਰਡ ਦੇ ਫਾਇਦੇ ਵੀ ਦੱਸੇ ਗਏ। ਉਨ੍ਹਾਂ ਕਿਹਾ ਕਿ ਇਹ ਦੋਨੋਂ ਕਾਰਡ ਪਿਮਸ ਹਸਪਤਾਲ ਜਲੰਧਰ ਵਿਚ ਚਲਦੇ ਹਨ ਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਹੈਲਥ ਕਾਰਡਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਤਾਂ ਜੋ ਅਸੀਂ ਪੰਜਾਬ ਨੂੰ ਨਿਰੋਗ ਪੰਜਾਬ ਬਣਾਉਣ ਵਿਚ ਮਦਦ ਕਰ ਸਕੀਏ। ਇਸ ਮੌਕੇ ਕਾ. ਪ੍ਰਧਾਨ ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਾਡੀਆਂ ਦੋਨੋਂ ਸੰਸਥਾਵਾਂ ਪਿੰਡ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀਆਂ ਹਨ ਤੇ ਅਸੀਂ ਸਮੇਂ-ਸਮੇਂ ’ਤੇ ਅਜਿਹੇ ਕੈਂਪ ਲਗਾਉਂਦੇ ਰਹਿੰਦੇ ਹਾਂ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਕੈਨੇਡਾ, ਕਰਨੈਲ ਬੰਗੜ, ਗੁਰਪ੍ਰੀਤ ਗੋਰਾ, ਸਤਪਾਲ ਬੰਗੜ, ਲਖਵੀਰ ਚੌਧਰੀ, ਜਸਵਿੰਦਰ ਪਾਲ ਬੱਗਾ, ਰਸ਼ਪਾਲ ਪਾਲੀ, ਕੇਵਲ ਰਾਮ, ਕੇਵਲ ਸਿੰਘ, ਸਾਧੂ ਰਾਮ, ਚੌਂਕੀਦਾਰ ਬੱਲੀ, ਪੱਪੂ ਮਿਸਤਰੀ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।