ਮੁਫ਼ਤ ਹਾਰਟ ਤੇ ਡਾਕਟਰੀ ਜਾਂਚ ਕੈਂਪ ਲਗਾਇਆ
ਸਮਾਜ ਸੇਵਕ ਰਮਨ ਨਹਿਰਾ ਦੀ ਨਿਗਰਾਨੀ ਹੇਠ ਮੁਫ਼ਤ ਹਾਰਟ ਅਤੇ ਡਾਕਟਰੀ ਜਾਂਚ ਕੈਂਪ ਲਗਾਇਆ।
Publish Date: Sun, 03 May 2026 07:32 PM (IST)
Updated Date: Sun, 03 May 2026 07:35 PM (IST)

ਫਗਵਾੜਾ : ਖੱਤਰੀ ਸਮਾਜ ਵੈੱਲਫੇਅਰ ਸੋਸਾਇਟੀ ਰਜਿ. ਫਗਵਾੜਾ ਨੇ ਸਰਦਾਰ ਜਗਤ ਸਿੰਘ ਪਲਾਹੀ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਦੇ ਸਹਿਯੋਗ ਨਾਲ ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਰਮਨ ਨਹਿਰਾ ਦੀ ਨਿਗਰਾਨੀ ਹੇਠ ਸ. ਜਗਤ ਸਿੰਘ ਆਈਟੀਆਈ ਕਾਲਜ, ਪਲਾਹੀ ਵਿਖੇ ਇਕ ਮੁਫ਼ਤ ਹਾਰਟ ਤੇ ਡਾਕਟਰੀ ਜਾਂਚ ਕੈਂਪ ਲਗਾਇਆ। ਕੇਅਰਬੈਸਟ ਸੁਪਰ ਸਪੈਸ਼ਲਿਟੀ ਹਸਪਤਾਲ, ਜਲੰਧਰ ਦੇ ਡਾਕਟਰਾਂ ਦੀ ਇਕ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਦਿੱਤੀਆਂ। ਈਸੀਜੀ, ਬਲੱਡ ਸ਼ੂਗਰ ਤੇ ਹੋਰ ਟੈਸਟ ਵੀ ਮੁਫ਼ਤ ਕੀਤੇ ਗਏ। ਕੇਅਰਬੈਸਟ ਹਸਪਤਾਲ, ਜਲੰਧਰ ਤੋਂ ਡਾ. ਰਮਨ ਚਾਵਲਾ ਤੇ ਡਾ. ਅਸਕੰਦ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਜਾਗਰੂਕ ਕੀਤਾ। ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਡਾ. ਰਮਨ ਚਾਵਲਾ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਵਾਲੀ ਜੀਵਨ ਸ਼ੈਲੀ ਕਾਰਨ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਵੱਧ ਰਹੀ ਹੈ। ਇਸ ਲਈ, ਸਾਨੂੰ ਆਪਣੀ ਖੁਰਾਕ ਵਿਚ ਸੁਧਾਰ ਕਰਨਾ ਚਾਹੀਦਾ ਹੈ ਤੇ ਰੋਜ਼ਾਨਾ ਕਸਰਤ ਤੇ ਯੋਗਾ ਲਈ ਕੁਝ ਸਮਾਂ ਕੱਢਣਾ ਚਾਹੀਦਾ ਹੈ। ਸ. ਜਗਤ ਸਿੰਘ ਪਲਾਹੀ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿਸਟਰਡ) ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ ਨੇ ਲਗਾਏ ਗਏ ਮੁਫ਼ਤ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲੋੜਵੰਦਾਂ ਲਈ ਬਹੁਤ ਫਾਇਦੇਮੰਦ ਹਨ। ਉਨ੍ਹਾਂ ਸਮਾਜ ਸੇਵਕ ਰਮਨ ਨਹਿਰਾ ਨੂੰ ਸਫਲ ਕੈਂਪ ਦੇ ਆਯੋਜਨ ਲਈ ਵਧਾਈ ਦਿੱਤੀ। ਪਿੰਡ ਪਲਾਹੀ ਦੇ ਸਾਰੇ ਵਿਦਿਅਕ ਅਦਾਰਿਆਂ, ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪਿੰਡ ਪਲਾਹੀ ਦੇ ਸਰਪੰਚ ਤੇ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿਚ ਖੱਤਰੀ ਸਮਾਜ ਵੈੱਲਫੇਅਰ ਸੋਸਾਇਟੀ ਫਗਵਾੜਾ (ਰਜਿਸਟਰਡ) ਦੇ ਸਰਪ੍ਰਸਤ ਰਣਬੀਰ ਦੁੱਗਲ, ਪ੍ਰਧਾਨ ਰਮਨ ਨਹਿਰਾ, ਕਾਰਜਕਾਰੀ ਪ੍ਰਧਾਨ ਪ੍ਰੇਮ ਪਾਲ ਪੱਬੀ, ਸਕੱਤਰ ਮਹਿੰਦਰ ਸੇਠੀ, ਜਤਿੰਦਰਪਾਲ ਸਿੰਘ ਪਲਾਹੀ (ਪ੍ਰਧਾਨ), ਬਲਵਿੰਦਰ ਕੌਰ (ਸਰਪੰਚ, ਗ੍ਰਾਮ ਪੰਚਾਇਤ ਪਲਾਹੀ), ਕੁਲਵੰਤ ਪੱਬੀ, ਨਵਿਤਾ ਛਾਬੜਾ, ਡਾ. ਯਸ਼ ਚੋਪੜਾ, ਰਾਣੀ ਸਪਰਾ, ਡਾ. ਰਮਨ ਚਾਵਲਾ, ਡਾ. ਅਸਕੰਦ, ਰੋਹਿਤ ਮਹਿਰਾ ਆਦਿ ਵੀ ਮੌਜੂਦ ਸਨ।