ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਕੈਂਪ ਲਗਾਇਆ
ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਕੈਂਪ ਲਗਾਇਆ
Publish Date: Thu, 19 Feb 2026 07:03 PM (IST)
Updated Date: Thu, 19 Feb 2026 07:06 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਭੁਲੱਥ : ਪਿੰਡ ਮਾਨਾ ਤਲਵੰਡੀ ਤੇ ਕੁੱਦੋਵਾਲ ਦੇ ਵਿਚਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਬਾਬਾ ਡਕੇਰਾ ਸਾਹਿਬ ਵਿਖੇ ਓਂਕਾਰ ਸਿੰਘ ਖੱਖ ਯੂਐੱਸਏ ਵੱਲੋਂ ਸਵ. ਅਵਤਾਰ ਸਿੰਘ ਖੱਖ ਸਾਬਕਾ ਸਰਪੰਚ ਕੁੱਦੋਵਾਲ, ਸਵ. ਜਗਦੀਸ਼ ਸਿੰਘ ਖੱਖਾ ਤੇ ਸਵ. ਬਲਵਿੰਦਰ ਸਿੰਘ ਸਰਾਂ ਲੀਡਰ ਮਾਨਾ ਤਲਵੰਡੀ ਦੀ ਨਿੱਘੀ ਯਾਦ ਨੂੰ ਸਮਰਪਿਤ ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਸਾਲਾਨਾ ਅੱਖਾਂ ਦਾ ਮੁਫਤ ਅਪ੍ਰੇਸ਼ਨ ਤੇ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਡਾ. ਪਿਊਸ਼ ਸੂਦ ਨੈਸ਼ਨਲ ਆਈ ਕੇਅਰ ਹਸਪਤਾਲ ਕਪੂਰਥਲਾ ਰੋਡ ਜਲੰਧਰ ਵੱਲੋਂ ਮਰੀਜ਼ਾਂ ਦਾ ਫਰੀ ਚੈੱਕਅਪ, ਐਨਕਾਂ, ਦਵਾਈਆਂ ਅਤੇ ਅਪ੍ਰੇਸ਼ਨ ਵੀ ਫਰੀ ਕੀਤੇ ਗਏ। 350 ਤੋਂ ਉਪਰ ਮਰੀਜਾਂ ਦੀਆਂ ਅੱਖਾਂ ਦਾ ਫਰੀ ਚੈੱਕਅਪ ਕੀਤਾ ਗਿਆ ਤੇ 30 ਮਰੀਜ਼ਾਂ ਦੇ ਫਰੀ ਆਪ੍ਰੇਸ਼ਨ ਕੀਤੇ ਗਏ। ਦੂਰ-ਨੇੜੇ ਪਿੰਡਾਂ ਤੋਂ ਕਾਫੀ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਇਸ ਕੈਂਪ ਦਾ ਫਾਇਦਾ ਲਿਆ। ਪ੍ਰਬੰਧਕਾਂ ਵੱਲੋਂ ਚਾਹ-ਪਕੌੜੇ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪਿਛਲੇ ਕਾਫੀ ਸਮੇਂ ਤੋਂ ਇਸ ਸੰਸਥਾ ਨਾਲ ਜੁੜੇ ਅਮ੍ਰਿਤਪਾਲ ਸਿੰਘ ਪੱਡਾ, ਅਰੁਨਪ੍ਰੀਤ, ਹਰਜਿੰਦਰ ਕੌਰ ਮੱਲ੍ਹੀ ਨੇ ਕੈਂਪ ’ਚ ਆਪਣੀਆਂ ਸੇਵਾਵਾਂ ਦਿੱਤੀਆਂ। ਓਂਕਾਰ ਸਿੰਘ ਖੱਖ ਯੂਐੱਸਏ, ਰਛਪਾਲ ਸਿੰਘ ਢੀਂਡਸਾ ਚੇਅਰਮੈਨ, ਸੁਖਜਿੰਦਰ ਸਿੰਘ ਸੁੱਖਾ ਸਰਪੰਚ ਕੁੱਦੋਵਾਲ, ਬਲਰਾਜ ਸਿੰਘ ਖੱਖ, ਅਨਮੋਲ ਖੱਖ ਆਦਿ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।