ਵਾਲੀਆ ਹਸਪਤਾਲ ਨਡਾਲਾ ’ਚ ਮੁਫ਼ਤ ਜਾਂਚ ਕੈਂਪ ਪਹਿਲੀ ਨੂੰ
ਵਾਲੀਆ ਹਸਪਤਾਲ ਨਡਾਲਾ ’ਚ 1 ਮਾਰਚ ਨੂੰ ਹੱਡੀਆਂ ਦੀਆਂ ਬਿਮਾਰੀਆਂ ਲਈ ਮੁਫ਼ਤ ਜਾਂਚ ਕੈਂਪ
Publish Date: Fri, 27 Feb 2026 08:23 PM (IST)
Updated Date: Fri, 27 Feb 2026 08:25 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਸਥਾਨਕ ਬੇਗੋਵਾਲ ਰੋਡ ’ਤੇ ਸਥਿਤ ਵਾਲੀਆ ਹਸਪਤਾਲ ਵਿਚ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਲਈ ਭਲਕੇ 1 ਮਾਰਚ (ਐਤਵਾਰ) ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐੱਮਡੀ ਡਾ. ਕਰਮਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਕੈਂਪ ਦੌਰਾਨ ਹੱਡੀਆਂ ਨਾਲ ਜੁੜੀਆਂ ਹਰ ਕਿਸਮ ਦੀਆਂ ਸਮੱਸਿਆਵਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਂਪ ਵਿਚ ਹੱਡੀ ਰੋਗ ਮਾਹਿਰ ਡਾ. ਕੁਲਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਕਮਜ਼ੋਰ ਹੱਡੀਆਂ, ਗਠੀਏ ਦੀ ਤਕਲੀਫ, ਗੋਡੇ, ਮੋਢੇ ਤੇ ਚੂਲੇ ਦੇ ਦਰਦ, ਸਵੇਰ ਸਮੇਂ ਜੋੜਾਂ ਵਿਚ ਜਕੜਨ, ਜੋੜਾਂ ਵਿਚੋਂ ਆਵਾਜ਼ ਆਉਣਾ, ਚਾਲ ਵਿਚ ਬਦਲਾਅ, ਬਾਂਹਾਂ ਜਾਂ ਲੱਤਾਂ ਦਾ ਸੁੰਨ ਹੋਣਾ, ਬੱਚਿਆਂ ਦੇ ਹੱਥ ਜਾਂ ਪੈਰ ਟੇਢੇ-ਮੇਢੇ ਹੋਣਾ, ਸ਼ੁਗਰ ਕਾਰਨ ਪੈਰਾਂ ਦੀ ਖਰਾਬੀ ਤੇ ਹੱਡੀ ਦੇ ਆਪ੍ਰੇਸ਼ਨ ਤੋਂ ਬਾਅਦ ਪੱਸ ਨਾ ਹਟਣਾ ਜਾਂ ਹੱਡੀ ਦਾ ਠੀਕ ਤਰ੍ਹਾਂ ਨਾ ਜੁੜਣਾ ਆਦਿ ਸਮੱਸਿਆਵਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਫ਼ਤ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ।