ਕਾਲਾ ਸੰਘਿਆ ’ਚ ਅੱਖਾਂ ਦਾ ਮੁਫਤ ਕੈਂਪ ਅੱਜ
ਕਾਲਾ ਸੰਘਿਆਂ ਵਿਖੇ ਅੱਖਾਂ ਤੇ ਹੋਰ ਬਿਮਾਰੀਆਂ ਦੇ ਇਲਾਜ ਦਾ ਮੁਫਤ ਕੈਂਪ ਅੱਜ
Publish Date: Sat, 14 Mar 2026 10:09 PM (IST)
Updated Date: Sat, 14 Mar 2026 10:12 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆ : ਬਾਬਾ ਕਾਹਨ ਦਾਸ ਸੇਵਾ ਸੁਸਾਇਟੀ ਵੈਨਕੂਵਰ ਕੈਨੇਡਾ, ਯੂਐੱਸਏ ਤੇ ਸ਼ਹੀਦ ਉਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਗੁਰਦੁਆਰਾ ਬਾਬਾ ਕਾਹਨ ਦਾਸ ਕਾਲਾ ਸੰਘਿਆ ਵਿਖੇ 15 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੱਖਾਂ ਦਾ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਨੈਸ਼ਨਲ ਆਈ ਕੇਅਰ ਜਲੰਧਰ ਦੇ ਮਾਹਿਰ ਡਾਕਟਰ ਪਿਊਸ਼ ਸੂਦ ਦੀ ਅਗਵਾਈ ਵਿਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਤੇ ਇਲਾਜ ਕੀਤਾ ਜਾਵੇਗਾ। ਗੋਢਿਆਂ ਤੇ ਮੋਢਿਆਂ ਦੇ ਮਾਹਿਰ ਡਾਕਟਰ ਜੀਪੀ ਸਿੰਘ, ਨੱਕ, ਕੰਨ, ਗਲੇ ਦੇ ਮਾਹਿਰ ਡਾ. ਗੌਤਮ ਸਿੰਘ ਸਿਕੰਦਰ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਕੈਂਪ ਦੇ ਆਰਗੇਨਾਈਜ਼ਰ ਲਖਵੀਰ ਸਿੰਘ ਰਤਨਪਾਲ, ਜਸਵਿੰਦਰ ਸਿੰਘ ਸੰਘਾ, ਦਲੇਰ ਸਿੰਘ ਚੰਦੀ ਨੇ ਲੋੜਵੰਦ ਮਰੀਜ਼ਾਂ ਨੂੰ ਕੈਂਪ ਦਾ ਲਾਹਾ ਲੈਣ ਦੀ ਬੇਨਤੀ ਕੀਤੀ ਹੈ।