ਚੀਮਾ ਨੇ ਨਗਰ ਕੌਂਸਲ ਚੋਣਾਂ ਲਈ 6 ਉਮੀਦਵਾਰਾਂ ਦਾ ਕੀਤਾ ਐਲਾਨ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤੀ ਪਾਰਟੀ ਵਰਕਰਾਂ ਨਾਲ ਮੀਟਿੰਗ
Publish Date: Mon, 27 Apr 2026 07:32 PM (IST)
Updated Date: Mon, 27 Apr 2026 07:34 PM (IST)

ਸਾਬਕਾ ਵਿਧਾਇਕ ਚੀਮਾ ਨੇ ਕੀਤੀ ਪਾਰਟੀ ਵਰਕਰਾਂ ਨਾਲ ਮੀਟਿੰਗ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਨਵਤੇਜ ਸਿੰਘ ਚੀਮਾ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਦੀਆਂ ਸਮੂਹ 13 ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਤੇ ਸ਼ਾਨ ਨਾਲ ਜਿੱਤ ਕੇ ਨਗਰ ਕੌਂਸਲ ’ਤੇ ਕਾਬਜ਼ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਦਾ ਬਹੁਤ ਬੁਰਾ ਹਾਲ ਕੀਤਾ ਹੈ। ਉਨ੍ਹਾਂ ਇਸ ਮੌਕੇ ਨਗਰ ਕੌਂਸਲ ਚੋਣਾਂ ਲਈ 6 ਉਮੀਦਵਾਰਾਂ ਮੋਨੂੰ ਭੰਡਾਰੀ, ਗੁਰਦੀਪ ਸਿੰਘ ਕਾਲਾ ਢਿੱਲੋਂ, ਹਰਪ੍ਰੀਤ ਸਿੰਘ ਬਬਲਾ, ਸਰਬਜੀਤ ਸਿੰਘ ਛੱਬਾ, ਪੂਜਾ ਰਾਣੀ ਤੇ ਦਵਿੰਦਰ ਕੁਮਾਰ ਡੀਕੇ ਅਰੋੜਾ ਦੇ ਨਾਵਾਂ ਦਾ ਐਲਾਨ ਵੀ ਕੀਤਾ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ ਡਡਵਿੰਡੀ, ਬਲਾਕ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ, ਬਲਾਕ ਪ੍ਰਧਾਨ ਨਰਿੰਦਰ ਸਿੰਘ ਪੰਨੂ, ਗੁਰਿੰਦਰਪਾਲ ਸਿੰਘ ਭੁੱਲਰ ਬਲਾਕ ਪ੍ਰਧਾਨ, ਸਾਹਿਬ ਸਿੰਘ ਭੁੱਲਰ ਨੰਬਰਦਾਰ ਮੰਡ ਅਲੂਵਾਲ, ਬਲਦੇਵ ਸਿੰਘ ਰੰਗੀਲਪੁਰ ਸਾਬਕਾ ਬਲਾਕ ਸੰਮਤੀ ਮੈਂਬਰ, ਰਕੇਸ਼ ਕੁਮਾਰ ਰੌਕੀ ਮੜੀਆ, ਬਲਕਾਰ ਸਿੰਘ ਹਰਨਾਮਪੁਰ, ਹਰਪ੍ਰੀਤ ਸਿੰਘ ਬਬਲਾ, ਸਰਬਜੀਤ ਸਿੰਘ ਛੱਬਾ, ਗੁਰਦੀਪ ਸਿੰਘ ਕਾਲਾ ਢਿੱਲੋਂ, ਨਰਿੰਦਰ ਸਿੰਘ ਗਿੱਲਾਂ, ਮਨਪ੍ਰੀਤ ਸਿੰਘ ਬੂਹ, ਪਰਮਜੀਤ ਸਿੰਘ ਜੱਬੋਵਾਲ, ਮੋਨੂੰ ਭੰਡਾਰੀ, ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਕੁਲਦੀਪ ਸਿੰਘ ਸਰੂਪਵਾਲ, ਬੀਬੀ ਸੁਖਵਿੰਦਰ ਕੌਰ, ਮਾਸਟਰ ਨਿਰਮਲ ਸਿੰਘ ਸ਼ੇਰਪੁਰ ਦੋਨਾ, ਦਿਲਬਾਗ ਸਿੰਘ ਰਾਮੇ, ਸੁਖਮਨਪ੍ਰੀਤ ਸਿੰਘ ਯੂਥ ਪ੍ਰਧਾਨ, ਯੋਗੇਸ਼ ਮੜੀਆ, ਅੰਮ੍ਰਿਤਪਾਲ ਲੱਖ ਵਰਿਆਂ, ਸੁਖਜਿੰਦਰ ਸਿੰਘ ਕਬੀਰਪੁਰ, ਹਰਜਿੰਦਰ ਸਿੰਘ ਜਿੰਦਾ ਸਾਬਕਾ ਉਪ ਚੇਅਰਮੈਨ ਜਿਲਾ ਪ੍ਰੀਸ਼ਦ, ਪਰਮਿੰਦਰ ਸਿੰਘ ਪਿੰਦਾ ਰਾਮਪੁਰ ਜਗੀਰ, ਸ਼ਿੰਦਰ ਸਿੰਘ ਸਾਬਕਾ ਸਰਪੰਚ ਬੁਸੋਵਾਲ, ਹਰਨੇਕ ਸਿੰਘ ਵਿਰਦੀ, ਸ਼ਿੰਦਰਪਾਲ ਡਡਵਿੰਡੀ, ਮਲਕੀਤ ਸਿੰਘ ਡਡਵਿੰਡੀ, ਹਰਮਨ, ਅੰਮ੍ਰਿਤਪਾਲ ਜੈਨਪੁਰ, ਸਾਬੀ ਭੌਰ, ਬਲਜਿੰਦਰ ਸਿੰਘ ਪੀਏ, ਬਖਸ਼ੀਸ਼ ਸਿੰਘ ਬੂਸੋਵਾਲ ਆਦਿ ਵੀ ਮੌਜੂਦ ਸਨ।