'ਜ਼ੋਨ ਸ਼ਹੀਦ ਉਧਮ ਸਿੰਘ' ਦੀ 25 ਮੈਂਬਰੀ ਕਮੇਟੀ ਦਾ ਐਲਾਨ
ਜਿਲ੍ਹਾ ਕਪੂਰਥਲਾ ਵਿੱਚ 'ਜੋਨ ਸ਼ਹੀਦ ਉਧਮ ਸਿੰਘ' ਦਾ ਗਠਨ, 25 ਮੈਂਬਰੀ ਕਮੇਟੀ ਦਾ ਐਲਾਨ
Publish Date: Sat, 28 Feb 2026 11:00 PM (IST)
Updated Date: Sat, 28 Feb 2026 11:01 PM (IST)

ਲਖਵੀਰ ਸਿੰਘ ਲੱਖੀ/ਪਰਮਜੀਤ ਸਿੰਘ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ/ਡਡਵਿੰਡੀ : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਕਪੂਰਥਲਾ ਵੱਲੋਂ ਨਵੇਂ ਜ਼ੋਨ ਸ਼ਹੀਦ ਉਧਮ ਸਿੰਘ ਦਾ ਗਠਨ ਕੀਤਾ ਗਿਆ। ਇਹ ਚੋਣ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਤੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਵਿਚ ਕਰਵਾਈ ਗਈ। ਚੋਣ ਦੌਰਾਨ 25 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਵਿਚ ਗੁਰਸੇਵਕ ਸਿੰਘ ਨੂੰ ਪ੍ਰਧਾਨ, ਸ਼ੇਰ ਸਿੰਘ ਮਹੀਂਵਾਲ ਨੂੰ ਸਕੱਤਰ, ਪ੍ਰਗਟ ਸਿੰਘ ਸੰਧੂ ਨੂੰ ਖਜ਼ਾਨਚੀ ਤੇ ਸਰਬਜੀਤ ਸਿੰਘ ਕਾਲੇਵਾਲ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਮਨਜੀਤ ਸਿੰਘ ਡੋਲਾ ਨੂੰ ਸੀਨੀਅਰ ਮੀਤ ਪ੍ਰਧਾਨ, ਮੇਜਰ ਸਿੰਘ ਤੇ ਜਤਿੰਦਰ ਸਿੰਘ ਨੂੰ ਮੀਤ ਪ੍ਰਧਾਨ, ਤਰਸੇਮ ਸਿੰਘ ਨੂੰ ਮੀਤ ਖਜ਼ਾਨਚੀ, ਮੁਖਤਿਆਰ ਸਿੰਘ ਨੂੰ ਮੀਤ ਸਕੱਤਰ ਤੇ ਸ਼ਨੀਲ ਕੁਮਾਰ ਨੂੰ ਮੀਤ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਤੇ ਸਲਾਹਕਾਰ ਵਜੋਂ ਭਜਨ ਸਿੰਘ ਖਿਜਰਪੁਰ, ਖਿਜਾਨ ਸਿੰਘ, ਗੁਰਦੀਪ ਸਿੰਘ, ਵੀਰ ਕੌਰ ਮਹੀਂਵਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ। ਇਸ ਦੇ ਨਾਲ ਹੀ ਬੀਬੀ ਦਲਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਬੀਬੀ ਮਨਜੀਤ ਕੌਰ ਨੂੰ ਮੀਤ ਪ੍ਰਧਾਨ, ਸੁਰਿੰਦਰ ਕੌਰ ਨੂੰ ਮੀਤ ਖਜ਼ਾਨਚੀ, ਨੀਲਮ ਨੂੰ ਮੀਤ ਸਕੱਤਰ ਤੇ ਜਸਵਿੰਦਰ ਕੌਰ ਨੂੰ ਮੀਤ ਸੰਗਠਨ ਸਕੱਤਰ ਬਣਾਇਆ ਗਿਆ। ਕਮੇਟੀ ਦੇ ਮੈਂਬਰਾਂ ਵਿਚ ਕੇਹਰ ਸਿੰਘ, ਸੁਖਦੇਵ ਸਿੰਘ, ਗੁਰਪਰੀਤ ਸਿੰਘ, ਗੁਰਨਾਮ ਸਿੰਘ ਤੇ ਕਸ਼ਮੀਰ ਸਿੰਘ ਆਦਿ ਸ਼ਾਮਲ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜੋਗਾ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ, ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ, ਜ਼ੋਨ ਬੀਰ ਸਿੰਘ ਦੇ ਪ੍ਰਧਾਨ ਪਿਆਰਾ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ ਤੇ ਸੌਨੀ ਸਰੂਪਵਾਲ ਹਾਜ਼ਰ ਸਨ।