ਫ਼ੂਡ ਸੇਫਟੀ ਟੀਮ ਨੇ ਦੇਸੀ ਘਿਓ ਦੇ ਸੈਂਪਲ ਭਰੇ
ਫ਼ੂਡ ਸੇਫਟੀ ਟੀਮ ਨੇ ਦੇਸੀ ਘਿਓ ਦੇ ਸੈਂਪਲ ਭਰੇ
Publish Date: Mon, 27 Apr 2026 06:48 PM (IST)
Updated Date: Mon, 27 Apr 2026 06:52 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਕਪੂਰਥਲਾ ਡਾਕਟਰ ਹਰਜੋਤ ਪਾਲ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਫੂਡ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਸ਼ੱਕੀ ਘਿਓ ਪੰਜਾਬ ਫ੍ਰੈਸ਼ ਘਿਓ ਬਰਾਮਦ ਕੀਤਾ ਗਿਆ, ਜਿਸ ਨੂੰ ਪਿੰਡ ਸੈਫਲਾਬਾਦ ਵਿੱ ਮੌਕੇ ਤੇ ਹੀ ਸੀਲ ਕਰ ਦਿੱਤਾ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਦਾ ਮੇਨ ਡਿਸਟਰੀਬਿਊਟਰ ਮਲਿਕ ਫਰਮ, ਮਲਿਕ ਕਰਿਆਨਾ ਐਸੋਸੀਏਸ਼ਨ ਤੇ ਮਲਿਕ ਸਟੋਰ ਹੈ। ਸਬੰਧਤ ਘਿਓ ਦੇ ਨਮੂਨੇ ਲੈਣ ਤੋਂ ਬਾਅਦ ਉਨ੍ਹਾਂ ਨੂੰ ਵਿਭਾਗ ਵੱਲੋਂ ਸੀਲ ਕਰਕੇ ਅਗਲੀ ਜਾਂਚ ਲਈ ਫੂਡ ਸੇਫਟੀ ਲੈਬ ਖਰੜ (ਚੰਡੀਗੜ੍ਹ) ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਜੇ ਇਹ ਨਮੂਨੇ ਮਿਆਰਾਂ ‘ਤੇ ਖਰੇ ਨਾ ਉਤਰੇ ਤਾਂ ਸਬੰਧਤ ਫਰਮਾਂ, ਮਾਲਕਾਂ ਤੇ ਡਿਸਟਰੀਬਿਊਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਖਾਣ-ਪੀਣ ਦਾ ਸਮਾਨ ਖਰੀਦਣ ਸਮੇਂ ਬਿੱਲ ਜ਼ਰੂਰ ਲੈਣ। ਬਿਨਾਂ ਬਿੱਲ ਵਾਲਾ ਸਮਾਨ ਅਕਸਰ ਸ਼ੱਕੀ ਹੁੰਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਭਰੋਸੇਯੋਗ ਬ੍ਰਾਂਡਾਂ ਦੇ ਉਤਪਾਦਾਂ ਦੀ ਵਰਤੋਂ ਕਰਨ, ਤਾਂ ਜੋ ਸਾਫ-ਸੁਥਰਾ ਤੇ ਸਿਹਤਮੰਦ ਖਾਣਾ ਪ੍ਰਾਪਤ ਹੋ ਸਕੇ। ਇਸ ਕਾਰਵਾਈ ਦੌਰਾਨ ਟੀਮ ਦੇ ਨਾਲ ਫੂਡ ਸੇਫਟੀ ਅਫਸਰ ਅਭਿਨਵ ਕੁਮਾਰ ਵੀ ਮੌਜੂਦ ਸਨ।