ਫ਼ੂਡ ਸੇਫਟੀ ਟੀਮ ਨੇ ਦੁੱਧ ਦੇ ਸੈਂਪਲ ਭਰੇ
ਫ਼ੂਡ ਸੇਫਟੀ ਟੀਮ ਨੇ ਦੁੱਧ ਦੇ ਸੈਂਪਲ ਭਰੇ
Publish Date: Wed, 06 May 2026 08:16 PM (IST)
Updated Date: Wed, 06 May 2026 08:17 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਮੂਹ ਪੰਜਾਬ ਵਾਸੀਆਂ ਨੂੰ ਮਿਲਾਵਟ ਰਹਿਤ ਅਤੇ ਸ਼ੁੱਧ ਦੁੱਧ ਪੀਣ ਵਾਸਤੇ ਮੁਹੱਈਆ ਹੋ ਸਕੇ ਇਸ ਉਦੇਸ਼ ਨਾਲ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟਰੇਸ਼ਨ ਕਮਲਪ੍ਰੀਤ ਕੌਰ ਆਈ ਬਰਾੜ ਆਈਏਐਸ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਦੀਆਂ ਹਦਾਇਤਾਂ ਅਨੁਸਾਰ ਫੂਡ ਸੇਫਟੀ ਵਿੰਗ ਕਪੂਰਥਲਾ ਦੀ ਟੀਮ ਵੱਲੋਂ ਸਪੈਸ਼ਲ ਮੁਹਿੰਮ ਚਲਾਉਂਦੇ ਹੋਏ ਸਵੇਰ ਤੋਂ ਹੀ ਵੱਖ ਵੱਖ ਥਾਵਾਂ ’ਤੇ ਨਾਕੇ ਲਗਾ ਕੇ ਖੁੱਲ੍ਹੇ ਦੁੱਧ ਦੇ ਸੈਂਪਲ ਭਰੇ ਗਏ। ਫ਼ੂਡ ਸੇਫਟੀ ਟੀਮ ਵੱਲੋਂ ਕੁੱਲ ਛੇ ਦੁੱਧ ਦੇ ਸੈਂਪਲ ਭਰੇ ਗਏ ਜਿਨ੍ਹਾਂ ਨੂੰ ਸਟੇਟ ਫੂਡ ਲੈਬ ਖਰੜ ਵਿਖੇ ਜਾਂਚ ਲਈ ਭੇਜ ਦਿੱਤਾ ਗਿਆ। ਫ਼ੂਡ ਸੇਫਟੀ ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਿਸੇ ਵੀ ਸੈਂਪਲ ਵਿਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਪਾਈ ਗਈ ਤਾਂ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਮਿਲਾਵਟਖੋਰਾਂ ਖਿਲਾਫ ਅਜਿਹੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਐਫ ਐਸ ਓ ਮਹਿਕ ਸੈਣੀ ਵੀ ਹਾਜ਼ਰ ਸਨ।