ਪਾਵਰਕਾਮ ਉਪ ਮੰਡਲ ਦਫ਼ਤਰ ’ਚ ਮਈ ਦਿਵਸ ਮਨਾਇਆ
ਪਾਵਰ ਕਾਮ ਉਪ ਮੰਡਲ ਦਫਤਰ ਭੁਲੱਥ ਵਿਖੇ ਮਈ ਦਿਵਸ ਮੌਕੇ ਝੰਡਾ ਚੜਾਉਣ ਦੀ ਰਸਮ ਕੀਤੀ ਗਈ ਅਦਾ
Publish Date: Fri, 01 May 2026 10:21 PM (IST)
Updated Date: Fri, 01 May 2026 10:23 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ
ਭੁਲੱਥ : ਪੰਜਾਬ ਸਟੇਟ ਪਾਵਰਕਾਮ ਲਿਮਟਿਡ ਉਪ ਮੰਡਲ ਦਫ਼ਤਰ ਭੁਲੱਥ ਵਿਖੇ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਸਬੰਧੀ ਲਾਲ ਰੰਗ ਦਾ ਝੰਡਾ ਚੜ੍ਹਾਇਆ ਗਿਆ। ਇਹ ਝੰਡਾ ਚੜ੍ਹਾਉਣ ਦੀ ਰਸਮ ਪਾਵਰਕਾਮ ਦੀ ਪ੍ਰਮੁੱਖ ਜਥੇਬੰਦੀ ਟੀਐੱਸਯੂ ਦੇ ਡਵੀਜ਼ਨ ਪ੍ਰਧਾਨ ਕਰਮਜੀਤ ਸਿੰਘ ਮੋਖਾ ਜੇਈ ਨੇ ਅਦਾ ਕੀਤੀ। ਇਸ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਬਿਜਲੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸਬੰਧੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਪ੍ਰਤੀ ਬੋਰਡ ਮੈਨੇਜਮੈਂਟ ਤੇ ਸਰਕਾਰ ਦੀ ਬੇਰੁਖੀ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਨੀਆਂ ਹੱਕੀ ਮੰਗਾਂ ਲਾਗੂ ਕਰਨ ਤੋਂ ਵਾਰ-ਵਾਰ ਭੱਜ ਜਾਂਦੀ ਹੈ। ਹੁਣ ਵੀ 30 ਅਪ੍ਰੈਲ 2026 ਨੂੰ ਕੁਝ ਮੰਗਾਂ ਮੰਨੀਆਂ ਹਨ ਜਿਨਾਂ ਨੂੰ ਲਾਗੂ ਕਰਨ ਦਾ ਸਿਰਫ ਭਰੋਸਾ ਹੀ ਦਿੱਤਾ ਹੈ। ਘੱਟ ਸਟਾਫ ਨਾਲ ਕੰਮ ਕਰਦਿਆਂ ਫੀਲਡ ਵਿੱਚ ਨਿਤ ਹਾਦਸੇ ਵਾਪਰਦੇ ਹਨ। ਬੋਰਡ ਮੈਨੇਜਮੈਂਟ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਤਕਨੀਕੀ ਤੇ ਕਲੈਰੀਕਲ ਸਟਾਫ ਤੇ ਜਲਦੀ ਤੋਂ ਜਲਦੀ ਨਵੀਂ ਭਰਤੀ ਕੀਤੀ ਜਾਵੇ। ਇਸ ਮੌਕੇ ਟੀਐੱਸਯੂ ਦੇ ਉਪ ਮੰਡਲ ਪ੍ਰਧਾਨ ਜਰਨੈਲ ਸਿੰਘ, ਸੈਕਟਰੀ ਜਸਵੰਤ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ, ਡਵੀਜ਼ਨ ਦੇ ਅਹੁਦੇਦਾਰ ਬਲਦੇਵ ਸਿੰਘ, ਸੰਦੀਪ ਕੁਮਾਰ, ਅੰਗਰੇਜ ਸਿੰਘ, ਤਲਵੀਰ ਸਿੰਘ, ਮਹਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ।