ਮਾਤਾ ਭੱਦਰਕਾਲੀ ਮੇਲੇ ਸਬੰਧੀ ਝੰਡੇ ਚੜ੍ਹਾਇਆ
ਮਾਤਾ ਭੱਦਰਕਾਲੀ ਮੇਲੇ ਸਬੰਧੀ ਝੰਡੇ ਦੀ ਰਸਮ ਹੋਈ ; ਵੱਡੀ ਗਿਣਤੀ ’ਚ ਸ਼ਰਧਾਲੂਆਂ ਕੀਤੀ ਨਗਰ ਦੀ ਪਰਿਕਰਮਾ
Publish Date: Fri, 08 May 2026 09:34 PM (IST)
Updated Date: Fri, 08 May 2026 09:35 PM (IST)

ਵੱਡੀ ਗਿਣਤੀ ’ਚ ਸ਼ਰਧਾਲੂਆਂ ਕੀਤੀ ਨਗਰ ਦੀ ਪਰਿਕਰਮਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈੱਲਫੇਅਰ ਸੋਸਾਇਟੀ ਵੱਲੋਂ ਕਪੂਰਥਲਾ ਦੇ ਸ਼ੇਖੂਪੁਰ ਵਿਚ ਸਥਿਤ ਮਾਤਾ ਸ਼੍ਰੀ ਭੱਦਰਕਾਲੀ ਜੀ ਦੇ ਮਨਾਏ ਜਾ ਰਹੇ 79ਵੇਂ ਸਾਲਾਨਾ ਮੇਲੇ ਸਬੰਧੀ ਅੱਜ ਸਵੇਰੇ ਮੂਰਤੀਆਂ ਨੂੰ ਪੰਚਅੰਮ੍ਰਿਤ ਨਾਲ ਇਸ਼ਨਾਨ ਕਰਵਾਇਆ ਗਿਆ ਤੇ ਮੰਦਰ ਵਿਚ ਸਜਾਇਆ ਗਿਆ। ਇਸ ਤੋਂ ਬਾਅਦ ਸਵੇਰੇ 8 ਵਜੇ ਸੈਂਕੜੇ ਸ਼ਰਧਾਲੂਆਂ ਵੱਲੋਂ ਸ਼ਰਧਾ ਨਾਲ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ। ਬੈਂਡਾਂ ਤੇ ਸੰਗੀਤਕਾਰਾਂ ਦੇ ਨਾਲ ਸ਼ਰਧਾਲੂਆਂ ਨੇ ਮਹਾਮਾਈ ਦੇ ਝੰਡੇ ਲੈ ਕੇ ਨਗਰ ਦੀ ਪਰਿਕਰਮਾ ਕੀਤੀ, ਜਿਸ ਤੋਂ ਬਾਅਦ ਮੰਦਰ ਪਰਿਸਰ ਵਿਚ ਝੰਡੇ ਲਗਾਏ ਗਏ। ਮਾਤਾ ਭੱਦਰਕਾਲੀ ਮੰਦਰ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ ਨੇ ਦੱਸਿਆ ਕਿ ਸ਼ਰਧਾਲੂਆਂ ਨੇ ਝੰਡੇ ਤੇ ਕਲਸ਼ ਯਾਤਰਾ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਰਾਣਾ ਰਾਜਬੰਸ ਕੌਰ ਨੇ ਵੀ ਇਸ ਮੌਕੇ ’ਤੇ ਮੱਥਾ ਟੇਕਿਆ। ਇਸ ਮੌਕੇ ਕਮੇਟੀ ਪ੍ਰਧਾਨ ਪ੍ਰਸ਼ੋਤਮ ਪਾਸੀ, ਚੇਅਰਮੈਨ ਰਾਧੇ ਸ਼ਿਆਮ ਸ਼ਰਮਾ, ਜਨਰਲ ਸਕੱਤਰ ਅਭਿਸ਼ੇਕ ਆਨੰਦ, ਉਪ ਚੇਅਰਮੈਨ ਭੁਪਿੰਦਰ ਆਨੰਦ ਤੇ ਮੀਡੀਆ ਇੰਚਾਰਜ ਸੋਨੂੰ ਪੰਡਿਤ ਨੇ ਕਿਹਾ ਕਿ ਐਤਵਾਰ 10 ਮਈ ਨੂੰ ਸਵੇਰੇ 6 ਵਜੇ 1100 ਸ਼੍ਰੀ ਦੁਰਗਾ ਸਤੂਤੀ ਪਾਠ ਕੀਤੇ ਜਾਣਗੇ ਤੇ 12 ਮਈ ਨੂੰ ਸ਼ਾਮ 5 ਵਜੇ ਸ਼ਾਲੀਮਾਰ ਬਾਗ ਸ਼੍ਰੀ ਬ੍ਰਹਮਕੁੰਡ ਮੰਦਰ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਦੇਰ ਰਾਤ ਸ਼ੇਖੂਪੁਰ ਦੇ ਮਾਤਾ ਭੱਦਰਕਾਲੀ ਮੰਦਰ ਵਿਖੇ ਸਮਾਪਤ ਹੋਵੇਗੀ। ਝੰਡੇ ਦੀ ਰਸਮ ਮੌਕੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ, ਸੇਵਾਦਾਰ ਤਰੁਣ ਬਹਿਲ, ਕੁਲਦੀਪ ਸਿੰਘ, ਸਰਵਣ ਸਿੰਘ ਭੱਟੀ, ਐਡਵੋਕੇਟ ਰਾਜੇਸ਼ ਸ਼ਰਮਾ, ਅਮਨੀਸ਼ ਸ਼ਰਮਾ, ਪ੍ਰਵੀਨ ਸ਼ਰਮਾ, ਰਾਜੂ ਕਲਹਣ, ਸੰਦੀਪ ਸਹਿਗਲ, ਹੁਸਨ ਲਾਲ ਸ਼ਰਮਾ, ਐੱਮਬੀ ਬਹਿਲ, ਧਰਮਿੰਦਰ ਪੱਡਾ, ਕਰਨੈਲ ਸਿੰਘ, ਰਜਿੰਦਰ ਕੁਮਾਰ, ਨਰੇਸ਼ ਸ਼ਰਮਾ, ਵਿਜੇ ਸ਼ਰਮਾ, ਮਨਮੋਹਤ ਬਹਿਲ, ਮਨਮੋਹਣ ਸ਼ਰਮਾ, ਪ੍ਰਵੀਨ ਸ਼ਰਮਾ, ਡਾ. ਆਨੰਦ, ਕਮਲਦੀਪ ਬਾਵਾ, ਜਸਬੀਰ ਸਿੰਘ, ਦੀਪਕ ਆਨੰਦ, ਮਨੀਸ਼ ਕੁਮਾਰ, ਸਾਹਿਲ ਸ਼ਰਮਾ, ਅਮਿਤ ਕੁਮਾਰ, ਸੰਦੀਪ ਸ਼ਰਮਾ, ਸ਼ਿਵ ਪਰਾਸ਼ਰ, ਪਵਨ ਕੁਮਾਰ, ਰਮਨ ਕੁਮਾਰ, ਰਾਹੁਲ ਆਨੰਦ, ਦੀਪਕ ਸ਼ਰਮਾ, ਸਾਹਿਲ ਸ਼ਰਮਾ, ਕਪਿਲ ਸ਼ਰਮਾ, ਰਾਜਬੀਰ ਸਿੰਘ ਹਾਜ਼ਰ ਸਨ।