ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਕਰਨ ਵਾਲੇ ਪੰਜ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਦੀ ਠੱਗੀ ਕਰਨ ਵਾਲੇ ਪੰਜ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
Publish Date: Thu, 30 Apr 2026 05:49 PM (IST)
Updated Date: Thu, 30 Apr 2026 05:52 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ, ਫਗਵਾੜਾ ਥਾਣਾ ਸਿਟੀ ਫਗਵਾੜਾ ਵਿਖੇ ਵਿਦੇਸ਼ ਭੇਜਣ ਦੇ ਨਾਮ ’ਤੇ 18 ਲੱਖ 90 ਹਜਾਰ 960 ਰੁਪਏ ਦੀ ਧੋਖਾ ਧੜੀ ਕਰਨ ਵਾਲੇ ਪੰਜ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਨਵਦੀਪ ਕੌਰ ਪੁੱਤਰੀ ਸ਼ੀਤਲ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਪ੍ਰੀਤੀ ਯਾਦਵ, ਸ਼ਮਾ, ਲਲਿਤ, ਸਨੀ ਅਤੇ ਪੁਸ਼ਪਾ ਯਾਦਵ ਟੀਮ ਮੈਂਬਰ ਆਫ ਵੀਜ਼ਾ ਸਲਊਸ਼ਨ ਫੋਰ ਯੂ ਦਫਤਰ ਨਵੀਂ ਦਿੱਲੀ ਵਿਚ ਆਪਸੀ ਮਿਲੀ ਭੁਗਤ ਕਰ ਕੇ ਵਿਦੇਸ਼ ਕੈਨੇਡਾ ਭੇਜਣ ਦੇ ਨਾਮ ’ਤੇ 18 ਲੱਖ 90 ਹਜ਼ਾਰ 960 ਦੀ ਧੋਖਾਧੜੀ ਕੀਤੀ ਹੈ। ਬਾਅਦ ਇਨਕੁਆਇਰੀ ਰਿਪੋਰਟ ਪੰਜੇ ਆਰੋਪੀਆਂ ਤੇ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ।