ਕਪੂਰਥਲਾ ’ਚ ਗੋਲਡ ਜਿੰਮ ਦੀ ਵਰ੍ਹੇਗੰਢ ’ਤੇ ਫਿਟਨੈੱਸ ਮੁਕਾਬਲੇ ਕਰਵਾਏ ਗਏ
ਕਪੂਰਥਲਾ ਵਿੱਚ ਗੋਲਡ ਜਿੰਮ ਦੀ ਵਰ੍ਹੇਗੰਢ ‘ਤੇ ਫਿਟਨੈੱਸ ਮੁਕਾਬਲੇ ਕਰਵਾਏ ਗਏ
Publish Date: Fri, 03 Apr 2026 08:49 PM (IST)
Updated Date: Fri, 03 Apr 2026 08:52 PM (IST)

-ਹਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਵਿਚ ਗੋਲਡ ਜਿੰਮ ਦੀ ਸਾਲਾਨਾ ਵਰ੍ਹੇਗੰਢ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਫਿਟਨੈੱਸ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਵਿਚ ਬੱਚਿਆਂ, ਮਹਿਲਾਵਾਂ ਤੇ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਸਰੀਰਕ ਤੰਦਰੁਸਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਮੁਕਾਬਲਿਆਂ ’ਚ ਦਿਸਿਆ ਜੋਸ਼ ਤੇ ਉਰਜਾ : ਇਸ ਦੌਰਾਨ ਵੇਟ ਲਿਫਟਿੰਗ, ਪੁਸ਼ਅੱਪ, ਬੈਂਚ ਪ੍ਰੈੱਸ ਸਮੇਤ ਜਿੰਮ ਨਾਲ ਸਬੰਧਤ ਕਈ ਹੋਰ ਮੁਕਾਬਲੇ ਕਰਵਾਏ ਗਏ। ਭਾਗ ਲੈਣ ਵਾਲਿਆਂ ਵਿਚ ਵੱਖ-ਵੱਖ ਵਜ਼ਨ ਕੈਟਾਗਰੀਆਂ ਅਨੁਸਾਰ ਮੁਕਾਬਲੇ ਹੋਏ ਤੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ---ਸਿਹਤਮੰਦ ਤੇ ਫਿੱਟ ਜੀਵਨ ਲਈ ਨਿਯਮਿਤ ਕਸਰਤ ਕਰਨਾ ਬਹੁਤ ਜ਼ਰੂਰੀ : ਨਵਜੋਤ ਜਿੰਮ ਦੇ ਡਾਇਰੈਕਟਰ ਨਵਜੋਤ ਵਾਲੀਆ ਨੇ ਇਸ ਮੌਕੇ ‘ਤੇ ਕਿਹਾ ਕਿ ਸਿਹਤਮੰਦ ਤੇ ਫਿੱਟ ਜੀਵਨ ਲਈ ਨਿਯਮਿਤ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਿੰਮ ਵੱਲੋਂ ਕਾਫ਼ੀ ਸਮੇਂ ਤੋਂ ਆਧੁਨਿਕ ਮਸ਼ੀਨਾਂ ਤੇ ਤਜਰਬੇਕਾਰ ਟਰੇਨਰਾਂ ਦੇ ਨਾਲ ਲੋਕਾਂ ਨੂੰ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਸਰਤ ਸਿਰਫ ਸਰੀਰ ਨੂੰ ਹੀ ਤੰਦਰੁਸਤ ਨਹੀਂ ਬਣਾਉਂਦੀ, ਸਗੋਂ ਮਾਨਸਿਕ ਤਣਾਅ ਨੂੰ ਘਟਾਉਣ ਵਿਚ ਵੀ ਮਦਦਗਾਰ ਹੈ। --- ਮੁੱਖ ਉਦੇਸ਼ ਲੋਕਾਂ ਨੂੰ ਸਾਫ-ਸੁਥਰੇ ਤੇ ਵਧੀਆ ਮਾਹੌਲ ਵਿਚ ਕਸਰਤ ਕਰਨ ਦੀ ਸੁਵਿਧਾ ਦੇਣਾ : ਸ਼ਵੇਤਾ ਜਿੰਮ ਦੀ ਐੱਮਡੀ ਸ਼ਵੇਤਾ ਵਾਲੀਆ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਫ-ਸੁਥਰੇ ਤੇ ਵਧੀਆ ਮਾਹੌਲ ਵਿਚ ਕਸਰਤ ਕਰਨ ਦੀ ਸੁਵਿਧਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਜਿੰਮ ਵਿਚ ਹਰ ਵਿਅਕਤੀ ਨੂੰ ਉਸਦੀ ਸਰੀਰਕ ਬਣਤਰ ਅਨੁਸਾਰ ਕਸਰਤ ਕਰਨ ਲਈ ਪ੍ਰੋਫੈਸ਼ਨਲ ਟਰੇਨਰਾਂ ਦੀ ਦੇਖ-ਰੇਖ ਹੇਠ ਮਾਰਗਦਰਸ਼ਨ ਦਿੱਤਾ ਜਾਂਦਾ ਹੈ। ਇਸ ਮੌਕੇ ’ਤੇ ਮੁਕਾਬਲੇ ਦੇ ਜੇਤੂ ਪਲਵਿੰਦਰ ਸਿੰਘ, ਗੁਰਮੇਜ ਪੱਡਾ, ਸਿਮਰਨਜੀਤ ਸਿੰਘ, ਦਰਸ਼ ਵਰਮਾ, ਸੌਰਵ ਕੁਮਾਰ, ਵੰਸ਼ਿਕਾ, ਦਮਨ ਅਤੇ ਮੰਜੂ ਬਾਲਾ ਮੌਜੂਦ ਰਹੇ। ਇਸ ਤੋਂ ਇਲਾਵਾ ਸਟਾਫ ਟਰੇਨਰਾਂ ਵਿਚ ਮਨਰਾਜ ਸਿੰਘ, ਖੁਸ਼ਪ੍ਰੀਤ ਸਿੰਘ, ਜਗਦੀਪ ਸਿੰਘ, ਦਮਨ, ਸੰਦੀਪ ਕੁਮਾਰ, ਜਸਦੀਪ ਸਿੰਘ, ਸਿਮਰਨ ਮੈਡਮ ਤੇ ਅਰੁਣ ਕੁਮਾਰ ਵੀ ਮੌਜੂਦ ਸਨ। ਸਟਾਫ ਵਿਚ ਰੀਨਾ ਮੈਡਮ, ਹੁਸੈਨਾ ਖਾਨ ਮੈਡਮ ਤੇ ਅਰਵਿੰਦਰ ਮੈਡਮ ਵੀ ਸ਼ਾਮਲ ਰਹੀਆਂ। ਸਹਾਇਕ ਸਟਾਫ ਵਿਚ ਰੋਹਿਤ, ਦੀਪਕ, ਜਤਿਨ, ਈਸ਼ਾਨ, ਸਤਨਾਮ, ਅਰਵਿੰਦਰ ਤੇ ਪ੍ਰੀਤ ਵੀ ਇਸ ਮੌਕੇ ‘ਤੇ ਹਾਜ਼ਰ ਰਹੇ। ਇਸ ਮੌਕੇ ਸ਼ਵੇਤਾ ਵਾਲੀਆ ਨੇ ਕਿਹਾ ਕਿ ਮੈਂਬਰਾਂ ਦੇ ਪਿਆਰ ਅਤੇ ਸਹਿਯੋਗ ਨਾਲ ਜਿੰਮ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਵਧੀਆ ਪਲੇਟਫਾਰਮ ਤੇ ਸੁਵਿਧਾਵਾਂ ਮੁਹੱਈਆ ਕਰਵਾਉਂਦਾ ਰਹੇਗਾ।