ਕਪੂਰਥਲਾ ਦੇ ਸ਼ੇਖੂਪੁਰ ’ਚ ਟਾਵਰ ਰੂਮ ਨੂੰ ਲੱਗੀ ਅੱਗ
ਕਪੂਰਥਲਾ ਦੇ ਸ਼ੇਖੂਪੁਰ ਵਿੱਚ ਟਾਵਰ ਰੂਮ ਨੂੰ ਅੱਗ, ਸਮਾਨ ਸੜ ਕੇ ਸੁਆਹ
Publish Date: Sun, 03 May 2026 08:51 PM (IST)
Updated Date: Sun, 03 May 2026 08:53 PM (IST)
---ਫਾਇਰ ਬ੍ਰਿਗੇਡ ਨੇ ਇਕ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ, ਕੋਈ ਜਾਨੀ ਨੁਕਸਾਨ ਨਹੀਂ ਅਮਰੀਕ ਮੱਲ੍ਹੀ/ ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਸ਼ੇਖੂਪੁਰ ਇਲਾਕੇ ਵਿਚ ਐਤਵਾਰ ਸਵੇਰੇ ਇਕ ਘਰ ਦੀ ਛੱਤ ‘ਤੇ ਲੱਗੇ ਬੀਐੱਸਐੱਨਐੱਲ ਦੇ ਨੈੱਟਵਰਕ ਟਾਵਰ ਦੇ ਰੂਮ ਵਿਚ ਅਚਾਨਕ ਅੱਗ ਲੱਗਣ ਨਾਲ ਇਲਾਕੇ ਵਿਚ ਅਫਰਾਤਫਰੀ ਮਚ ਗਈ। ਮਕਾਨ ਮਾਲਕ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਟਾਵਰ ਰੂਮ ਵਿਚੋਂ ਅਚਾਨਕ ਧੂੰਆ ਨਿਕਲਣਾ ਸ਼ੁਰੂ ਹੋ ਗਿਆ ਤੇ ਕੁਝ ਹੀ ਸਮੇਂ ਵਿਚ ਅੱਗ ਭੜਕ ਉਠੀ। ਘਟਨਾ ਨਾਲ ਆਸ-ਪਾਸ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਲਗਭਗ ਇਕ ਘੰਟੇ ਦੀ ਕਠਿਨ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਗੁਰਪ੍ਰੀਤ ਸਿੰਘ ਮੁਤਾਬਕ ਸਵੇਰੇ 11:04 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਟਾਵਰ ਰੂਮ ਵਿਚ ਰੱਖਿਆ ਸਾਰਾ ਸਮਾਨ ਅੱਗ ਦੀ ਭੇਟ ਚੜ੍ਹ ਗਿਆ, ਪਰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ।