ਭੁਲੱਥ ਕਮਰਾਏ ’ਚ 30 ਏਕੜ ਨਾੜ ਸੜ ਕੇ ਸੁਆਹ, ਹਰੇ-ਭਰੇ ਦਰੱਖਤ ਵੀ ਝੁਲਸੇ
ਭੁਲੱਥ ਕਮਰਾਏ ਵਿਚ ਅੱਗ ਲੱਗਣ ਕਰਕੇ 30 ਏਕੜ ਕਣਕ ਦਾ ਨਾੜ ਸੜ ਕੇ ਸੁਆਹ, ਹਰੇ ਭਰੇ ਦਰੱਖਤ ਵੀ ਝੁਲਸੇ
Publish Date: Sat, 25 Apr 2026 07:35 PM (IST)
Updated Date: Sun, 26 Apr 2026 04:17 AM (IST)
ਕੈਪਸ਼ਨ : 25ਕੇਪੀਟੀ2, 3 ਭੁਲੱਥ ਕਮਰਾਏ ਦੇ ਖੇਤਾਂ ਵਿੱਚ ਲੱਗੀ ਅੱਗ ਕਰਕੇ ਕਈ ਏਕੜ ਕਣਕ ਦਾ ਨਾੜ ਸੜਕੇ ਸੁਆਹ, ਤੇ ਅੱਗ ਕਰਕੇ ਖੇਤਾਂ ਵਿਚ ਲੱਗੇ ਹਰੇ ਭਰੇ ਦਰੱਖਤ ਝੁਲਸਣ ਦਾ ਦ੍ਰਿਸ਼ । ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਕਸਬਾ ਭੁਲੱਥ ਤੋਂ ਮੁਹੱਲਾ ਕਮਰਾਏ ਦੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਭਲੱਥ ਵਾਲੀ ਸਾਈਡ ਤੋਂ ਅੱਗ ਲੱਗ ਕੇ ਕਮਰਾਏ ਵਾਲੀ ਸਾਈਡ ਨੂੰ ਵੱਧਦੀ ਗਈ, ਤੇ ਕਿਸਾਨ ਕੈਰੋ ਕਮਰਾਵਾਂ, ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ, ਸੰਗਤ ਸਿੰਘ ਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਅੱਗ ਦੇ ਭਾਂਬੜ ਮੱਚ ਗਏ ਤੇ ਕਿਸਾਨਾਂ ਦੀ 30 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਤੇ ਖੇਤਾਂ ਵਿੱਚ ਲੱਗੇ ਹਰੇ ਭਰੇ ਦਰੱਖਤ ਵੀ ਝੁਲਸ ਗਏ।