30 ਸਾਲਾਂ ਤੋਂ ਬੰਦ ਪਈ ਦੁਕਾਨਾਂ ’ਚ ਲੱਗੀ ਅੱਗ
ਜਾਗਰਣ ਸੰਵਾਦਦਾਤਾ, ਕਪੂਰਥਲਾਰੇਲਵੇ ਰੋਡ
Publish Date: Tue, 05 May 2026 09:46 PM (IST)
Updated Date: Tue, 05 May 2026 09:47 PM (IST)
ਜਾਗਰਣ ਸੰਵਾਦਦਾਤਾ, ਕਪੂਰਥਲਾ ਰੇਲਵੇ ਰੋਡ ’ਤੇ ਲਗਪਗ 30 ਸਾਲਾਂ ਤੋਂ ਬੰਦ ਪਈਆਂ ਦੁਕਾਨਾਂ ’ਚ ਮੰਗਲਵਾਰ ਦੀ ਸਵੇਰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਤੁਰੰਤ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਫਾਇਰਮੈਨ ਨਿਸ਼ਾਨ ਸਿੰਘ ਦੀ ਟੀਮ ਵੱਲੋਂ ਲਗਪਗ ਇਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਰੇਲਵੇ ਰੋਡ ’ਚ ਗੁਰਦੁਆਰਾ ਸਾਹਿਬ ਮੁਹੱਬਤ ਨਗਰ ਦੀ ਗਲੀ ਦੇ ਬਾਹਰ ਸਥਿਤ ਬੰਦ ਪਈਆਂ 7-8 ਦੁਕਾਨਾਂ ’ਚੋਂ ਇਕ ’ਚ ਸਵੇਰੇ ਲਗਪਗ 7 ਵਜੇ ਲੋਕਾਂ ਨੇ ਧੂੰਆਂ ਨਿਕਲਦਾ ਦੇਖਿਆ, ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਦਸਿਆ ਜਾ ਰਿਹਾ ਹੈ ਕਿ ਇਹ ਦੁਕਾਨਾਂ ਲਗਪਗ 30 ਸਾਲਾਂ ਤੋਂ ਬੰਦ ਪਈਆਂ ਸਨ ਤੇ ਅੰਦਰ ਪਿਆ ਸਾਮਾਨ ਅੱਗ ਦੀ ਲਪੇਟ ’ਚ ਆ ਕੇ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਜਦਕਿ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।