ਆਨੰਦ ਸਕੂਲ ’ਚ ਰਿਜ਼ਲਟ ਡੇ ਦਾ ਜਸ਼ਨ ਮਨਾਇਆ
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਫਾਈਨਲ ਰਿਜਲਟ ਡੇ ਦਾ ਸ਼ਾਨਦਾਰ ਆਯੋਜਨ
Publish Date: Thu, 19 Mar 2026 10:09 PM (IST)
Updated Date: Thu, 19 Mar 2026 10:10 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਫਾਈਨਲ ਰਿਜ਼ਲਟ ਡੇ ਬਹੁਤ ਹੀ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਮਾਹੌਲ ਖੁਸ਼ੀਆਂ ਤੇ ਮਾਣ ਨਾਲ ਭਰਿਆ ਹੋਇਆ ਸੀ। ਵਿਦਿਆਰਥੀ, ਮਾਪੇ ਤੇ ਅਧਿਆਪਕ ਸਭ ਇਕੱਠੇ ਹੋ ਕੇ ਬੱਚਿਆਂ ਦੀ ਮਿਹਨਤ ਤੇ ਕਾਮਯਾਬੀ ਦਾ ਜਸ਼ਨ ਮਨਾਉਣ ਲਈ ਸ਼ਾਮਲ ਹੋਏ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜਿਆਂ ਦੀ ਪ੍ਰਸ਼ੰਸਾ ਕੀਤੀ ਗਈ। ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਵਧੀਆ ਪ੍ਰਦਰਸ਼ਨ ਕੀਤਾ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਮਿਸਿਜ਼ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਮਿਸਟਰ ਵਿਕਰਮ ਆਨੰਦ ਤੇ ਡਾਇਰੈਕਟਰ ਮੈਮ ਮਿਸਿਜ਼ ਰੁਚੀ ਆਨੰਦ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਏਐੱਸ ਸੇਖੋਂ ਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਪ੍ਰਾਪਤੀਆਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਕੂਲ ਦੀ ਪੂਰੀ ਟੀਮ ਦਾ ਵੱਡਾ ਯੋਗਦਾਨ ਰਿਹਾ। ਖਾਸ ਤੌਰ ’ਤੇ ਇਗਜ਼ਾਮੀਨੇਸ਼ਨ ਇੰਚਾਰਜ ਮਿਸਿਜ਼ ਨਿਰਮਲ ਜੋਤੀ, ਐਕਟਿਵਿਟੀ ਕੋਆਰਡੀਨੇਟਰ ਮਿਸਿਜ਼ ਨੇਹਾ ਜੋਸ਼ੀ, ਨਰਸਰੀ ਬਲਾਕ ਕੋਆਰਡੀਨੇਟਰ ਮਿਸਿਜ਼ ਬਬੀਤਾ ਠਾਕੁਰ, ਕਲਾਸ 2 ਤੋਂ 6 ਕੋਆਰਡੀਨੇਟਰ ਮਿਸਿਜ਼ ਕਰੁਣਾ ਅਤੇ ਕਲਾਸ 7 ਤੋਂ 10 ਕੋਆਰਡੀਨੇਟਰ ਮਿਸਿਜ਼ ਲਵਲੀਨ ਕੌਰ ਮੈਮ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਰਿਹਾ।