ਜੰਤਰ ਦਾ ਬੀਜ ਨਾ ਮਿਲਣ ਕਰ ਕੇ ਕਿਸਾਨ ਹਰੀ ਖਾਦ ਬੀਜਣ ਤੋਂ ਵਾਂਝੇ
ਜੰਤਰ ਦਾ ਬੀਜ ਨਾ ਮਿਲਣ ਕਰਕੇ ਕਿਸਾਨ ਹਰੀ ਖਾਦ ਬੀਜਣ ਤੋਂ ਵਾਂਝੇ
Publish Date: Sat, 25 Apr 2026 06:43 PM (IST)
Updated Date: Sun, 26 Apr 2026 04:13 AM (IST)

- ਜੈਵਿਕ ਮਾਦਾ ਵਧਾਉਣ ਤੇ ਕੈਮੀਕਲ ਖਾਦਾਂ ਦੀ ਖਪਤ ਘਟਾਉਂਦੀ ਹੈ ਹਰੀ ਖਾਦ : ਮਾਹਿਰ ਕੈਪਸ਼ਨ : 25ਕੇਪੀਟੀ33 ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਬਲਦੇਵ ਸਿੰਘ ਚੰਨਣਵਿੰਡੀ, ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ ਸਾਬਕਾ ਸਰਪੰਚ ਚਰਨ ਸਿੰਘ ਵਾਟਾਂ ਵਾਲੀ ਕਲਾਂ, ਸਰਪੰਚ ਗੁਰਮੀਤ ਸਿੰਘ ਵਾਟਾਂ ਵਾਲੀ ਖੁਰਦ ਤੇ ਹੋਰ ਗੱਲਬਾਤ ਕਰਦੇ ਹੋਏ। ਕੈਪਸ਼ਨ: 25ਕੇਪੀਟੀ34 ਖੇਤੀਬਾੜੀ ਵਿਸਥਾਰ ਅਫਸਰ ਡਾ. ਜਸਪਾਲ ਸਿੰਘ ਧੰਜੂ । ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਿੱਟੀ ਦੀ ਸਿਹਤ ਸਹੀ ਰੱਖਣ ਤੇ ਇਸ ਨੂੰ ਉਪਜਾਊ ਬਣਾਈ ਰੱਖਣ ਲਈ ਰਸਾਇਣਕ ਖਾਦਾਂ ਦੇ ਨਾਲ-ਨਾਲ ਰੂੜੀ ਤੇ ਹਰੀ ਖਾਦ ਦਾ ਅਹਿਮ ਯੋਗਦਾਨ ਹੈ। ਕਣਕ ਦੀ ਵਾਢੀ ਮੁਕੰਮਲ ਹੋਣ ਦੇ ਕੰਢੇ ’ਤੇ ਹੈ ਤੂੜੀ ਬਣਾਉਣ ਤੋਂ ਬਾਅਦ ਝੋਨੇ ਦੀ ਲੁਆਈ ਤੱਕ ਦੇ ਸਮੇਂ ’ਚ ਜੰਤਰ/ਢੈਂਚਾਂ ਹਰੀ ਖਾਦ ਲਈ ਬਹੁਤ ਢੁੱਕਵਾਂ ਹੈ। ਪਰ ਜੰਤਰ ਦਾ ਬੀਜ ਨਾ ਮਿਲਣ ਕਰਕੇ ਕਿਸਾਨ ਖੇਤੀਬਾੜੀ ਦਫ਼ਤਰਾਂ ਵਿੱਚ ਬੀਜ ਪ੍ਰਾਪਤ ਕਰਨ ਲਈ ਗੇੜੇ ਮਾਰ ਮਾਰ ਥੱਕ ਗਏ ਹਨ। ਜਿਕਰਯੋਗ ਹੈ ਕਿ ਪਹਿਲਾਂ ਜੰਤਰ ਦਾ ਬੀਜ ਖੇਤੀਬਾੜੀ ਮਹਿਕਮੇਂ ਵੱਲੋਂ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਂਦਾ ਸੀ । ਪਰੰਤੂ ਕੁਝ ਸਾਲਾਂ ਤੋਂ ਮਹਿਕਮੇ ਵਿੱਚ ਬੀਜ ਜਾਂ ਤਾਂ ਆ ਨਹੀਂ ਰਿਹਾ ਜਾਂ ਫਿਰ ਬਿਜਾਈ ਦਾ ਸਮਾਂ ਲੰਘ ਜਾਣ ਤੇ ਦਿੱਤਾ ਜਾਂਦਾ ਹੈ। ਖੇਤੀਬਾੜੀ ਵਿਕਾਸ ਅਫ਼ਸਰ ਅਤੇ ਪੀ ਡੀ ਐਸ ਏ ਦੇ ਪ੍ਰਧਾਨ ਹਰਮਨਦੀਪ ਸਿੰਘ ਘੁੰਮਣ ਜਰਨਲ ਸਕੱਤਰ ਮਨਿੰਦਰ ਸਿੰਘ , ਸਤਿੰਦਰਬੀਰ ਸਿੰਘ ਨੇ ਕਿਹਾ ਪੰਜਾਬ ਇਸ ਸਮੇਂ ਰਸਾਇਣਕ ਖਾਦਾਂ ਦੀ ਖਪਤ ਵਿੱਚ ਪੂਰੇ ਦੇਸ਼ ਵਿੱਚੋ ਸਬ ਤੋਂ ਅੱਗੇ ਹੈ। ਰਸਾਇਣਕ ਖਾਦਾਂ ਦੇ ਜ਼ਿਆਦਾ ਵਰਤੋਂ ਨਾਲ ਮਿੱਟੀ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਅਤੇ ਜੈਵਿਕ ਮਾਦਾ ਨਾਂਹ ਦੇ ਬਰਾਬਰ ਹੋ ਗਿਆ ਹੈ। ਕਿਉਕਿ ਲੋੜੀਂਦੀ ਮਾਤਰਾ ਵਿੱਚ ਦੇਸੀ ਖਾਦਾਂ ਪ੍ਰਾਪਤ ਨਹੀਂ ਹੁੰਦੀਆਂ ਇਸ ਲਈ ਝੋਨੇ ਤੋਂ ਪਹਿਲਾਂ ਹਰੀ ਖਾਦ ਦੇ ਨਾਲ ਇੱਕ ਏਕੜ ਪਿੱਛੇ 55 ਕਿੱਲੋਂ ਯੂਰੀਆ ਦੀ ਬਚਤ ਹੋ ਜਾਂਦੀ ਹੈ। ਸਰਕਾਰ ਨੂੰ ਯੂਰੀਆ ਖਾਦ ਦੀ ਤਰਜ ਤੇ ਹਰੀ ਖਾਦ ਲਈ ਇਸ ਦਾ ਬੀਜ ਸਬਸਿਡੀ ਉੱਪਰ ਸਮੇਂ ਸਿਰ ਮੁਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮਾਂ ਰਹਿੰਦਿਆਂ ਕਿਸਾਨਾਂ ਨੂੰ ਹਰੀ ਖਾਦ ਲਈ ਪ੍ਰੇਰਿਤ ਕਰਕੇ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਈ ਜਾ ਸਕੇ। ਜੰਤਰ ਦਾ ਬੀਜ ਤੁਰੰਤ ਮੁਹਈਆ ਕਰਵਾਇਆ ਜਾਵੇ- ਕਿਸਾਨ ਆਗੂ ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਬਲਦੇਵ ਸਿੰਘ ਚੰਨਣਵਿੰਡੀ, ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ ਸਾਬਕਾ ਸਰਪੰਚ ਚਰਨ ਸਿੰਘ ਵਾਟਾਂ ਵਾਲੀ ਕਲਾਂ, ਸਰਪੰਚ ਗੁਰਮੀਤ ਸਿੰਘ ਵਾਟਾਂ ਵਾਲੀ ਖੁਰਦ, ਸਲਵਿੰਦਰ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਸ਼ਾਹਵਾਲਾ, ਬਲਜਿੰਦਰ ਸਿੰਘ ਪੰਨੂ ਦਾਰੇਵਾਲ, ਸਾਬਕਾ ਸਰਪੰਚ ਗੁਰਮੀਤ ਸਿੰਘ ਹੈਪੀ, ਜਸਵੰਤ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ,ਸਤਨਾਮ ਸਿੰਘ ਨੰਬਰਦਾਰ, ਮਲਕੀਤ ਸਿੰਘ, ਮੰਗਲ ਸਿੰਘ, ਤੇਜਾ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਅਜਮੇਰ ਸਿੰਘ ਨੰਬਰਦਾਰ ,ਬਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਦਰਸ਼ਨ ਸਿੰਘ, ਡਾ ਗੁਰਜੀਤ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ ਖਿੰਡਾ, ਜਗਤਾਰ ਸਿੰਘ , ਸ਼ਿੰਦਰਪਾਲ ਸਿੰਘ ਚੰਦੀ ਆਦਿ ਇਲਾਕੇ ਦੇ ਕਿਸਾਨ ਆਗੂਆਂ ਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਜੰਤਰ ਦੀ ਸਮੇਂ ਸਿਰ ਮੰਗ ਕਰਦਿਆਂ ਕਿਹਾ ਕਿ ਇਸ ਨੂੰ ਜਲਦੀ ਹੀ ਸਬਸਿਡੀ ਤੇ ਖੇਤੀਬਾੜੀ ਕੇਂਦਰਾਂ ਵਿੱਚ ਉਪਲਬਧ ਕਰਵਾਇਆ ਜਾਵੇ ਤਾਂ ਜੋ ਸਮੇਂ ਸਿਰ ਕਿਸਾਨ ਇਸਦੀ ਖੇਤਾਂ ਵਿੱਚ ਬਿਜਲੀ ਕਰਕੇ ਹਰੀ ਖਾਦ ਨੂੰ ਵਰਤ ਸਕਣ।