ਕਿਸਾਨ ਆਊਟਰੀਚ ਪ੍ਰੋਗਰਾਮ ਕਰਵਾਇਆ
ਕਿਸਾਨ ਆਊਟਰੀਚ ਪ੍ਰੋਗਰਾਮ ਕਰਵਾਇਆ
Publish Date: Sat, 09 May 2026 08:34 PM (IST)
Updated Date: Sat, 09 May 2026 08:35 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਨੈਸ਼ਨਲ ਬੈਂਕ ਸਰਕਲ ਦਫ਼ਤਰ ਕਪੂਰਥਲਾ ਵੱਲੋਂ ਪੀਐੱਨਬੀ ਆਰਸੇਟੀ ਭਵਾਨੀਪੁਰ ਵਿਖੇ ਇਕ ਵਿਸ਼ੇਸ਼ ਕਿਸਾਨ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਬੈਂਕ ਦੀਆਂ ਨਵੀਆਂ ਸਕੀਮਾਂ ਨਾਲ ਜੋੜਨਾ, ਨੈੱਟ ਬੈਂਕਿੰਗ ਬਾਰੇ ਜਾਣਕਾਰੀ ਦੇਣਾ ਤੇ ਆਧੁਨਿਕ ਸਮੇਂ ਦੇ ਨਵੇਂ ਰੁਝਾਨਾਂ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਸੰਜੀਵ ਕੁਮਾਰ ਡੀਜੀਐੱਮ, ਸਰਕਲ ਦਫ਼ਤਰ ਕਪੂਰਥਲਾ, ਗੁਰਪ੍ਰੀਤ ਸਿੰਘ ਹੀਰਾ ਡੀਜੀਐੱਮ, ਸਰਕਲ ਆਫਿਸ ਕਪੂਰਥਲਾ ਤੇ ਕਵਲਜੀਤ ਸਿੰਘ ਸੀਨੀਅਰ ਲੀਡ ਡਿਸਟ੍ਰਿਕਟ ਮੈਨੇਜਰ, ਕਪੂਰਥਲਾ ਸਰਵਣ ਰਾਉਤ ਏਜੀਐੱਮ ਐੱਮਸੀ, ਜਸਵਿੰਦਰ ਸਿੰਘ ਰਾਗੀ ਏਜੀਐੱਮ ਜੈੱਡਓ, ਅਮ੍ਰਿਤਸਰ, ਜਸਵਿੰਦਰ ਸਿੰਘ ਬਿੰਦਰਾ ਡੀਡੀਐੱਮ ਨਾਬਾਰਡ ਵੱਲੋਂ ਵਿਸ਼ੇਸ਼ ਤੌਰ ’ਤੇ ਭਾਗ ਲਿਆ ਗਿਆ। ਪ੍ਰੋਗਰਾਮ ਦੌਰਾਨ ਸਰਬਜੀਤ ਸਿੰਘ, ਜੋ ਇਕ ਸਫਲ ਕਿਸਾਨ ਉਦਮੀ ਹਨ, ਨੇ ਆਪਣੇ ਮਧੂ ਮੱਖੀ ਪਾਲਣ ਦੇ ਕਾਰੋਬਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਛੋਟੇ ਪੱਧਰ ਤੋਂ ਸ਼ੁਰੂਆਤ ਕਰਕੇ ਅੱਜ ਲੱਖਾਂ ਰੁਪਏ ਦੀ ਆਮਦਨ ਵਾਲਾ ਕਾਰੋਬਾਰ ਖੜ੍ਹਾ ਕੀਤਾ ਹੈ। ਇਸ ਪ੍ਰੋਗਰਾਮ ਨੂੰ ਮੋਹਿਤ ਕੁਮਾਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਉਲੀਕਿਆ ਤੇ ਨੇਪਰੇ ਚਾੜਿਆ ਗਿਆ। ਇਸ ਮੌਕੇ ਸੋਨੀਆ ਮੱਕੜ ਡਾਇਰੈਕਟਰ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਕਪੂਰਥਲਾ ਤੇ ਰਣਜੀਤ ਕੌਰ ਫੈਕਲਟੀ ਆਰਸੇਟੀ ਕਪੂਰਥਲਾ ਵੱਲੋਂ ਬੈਂਕ ਦੀਆਂ ਵੱਖ-ਵੱਖ ਸਕੀਮਾਂ ਤੇ ਆਰਸੇਟੀ ਵੱਲੋਂ ਚਲਾਏ ਜਾਂਦੇ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਨੌਜਵਾਨਾਂ ਨੇ ਹਿੱਸਾ ਲਿਆ ਤੇ ਬੈਂਕਿੰਗ ਸੇਵਾਵਾਂ ਤੇ ਆਤਮ ਨਿਰਭਰਤਾ ਨਾਲ ਜੁੜੀਆਂ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।