ਨਾੜ ਦੀ ਸੰਭਾਲ ਸੰਬੰਧੀ ਵੱਖ-ਵੱਖ ਪਿੰਡਾਂ ’ਚ ਕਿਸਾਨ ਜਾਗਰੂਕਤਾ ਕੈਂਪ ਲਾਏ
ਕਣਕ ਦੇ ਨਾੜ ਦੀ ਸਾਂਭ ਸੰਭਾਲ ਸੰਬੰਧੀ ਵੱਖ-ਵੱਖ ਪਿੰਡਾਂ ’ਚ ਕਿਸਾਨ ਜਾਗਰੂਕਤਾ ਕੈਂਪ ਲਗਾਏ
Publish Date: Sat, 25 Apr 2026 07:06 PM (IST)
Updated Date: Sun, 26 Apr 2026 04:14 AM (IST)

ਕੈਪਸ਼ਨ : 25ਕੇਪੀਟੀ8 ਪਿੰਡ ਪ੍ਰਵੇਜ਼ ਨਗਰ ਵਿਖੇ ਲਗਾਏ ਗਏ ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਡਾ. ਗੁਰਮੀਤ ਸਿੰਘ ਰਿਆੜ ਜ਼ਿਲ੍ਹਾ ਸਿਖਲਾਈ ਅਫ਼ਸਰ ਤੇ ਹਾਜਰ ਕਿਸਾਨ । ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਬਲਕਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਕਪੂਰਥਲਾ ਵਲੋਂ ਕਣਕ ਦੇ ਨਾੜ ਦੀ ਸਾਂਭ ਸੰਭਾਲ ਸਬੰਧੀ ਬਲਾਕ ਦੇ ਪਿੰਡ ਵਡਾਲਾ ਕਲਾਂ, ਅਹਿਮਦਪੁਰ, ਆਲਮਗੀਰ, ਕਾਲਾ ਸੰਘਿਆਂ, ਕਪੂਰਥਲਾ ਅਤੇ ਗੋਪੀਪੁਰ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ । ਅੱਜ ਪਿੰਡ ਪਰਵੇਜ ਨਗਰ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ ਗੁਰਮੀਤ ਸਿੰਘ ਰਿਆੜ ਜ਼ਿਲ੍ਹਾ ਸਿਖਲਾਈ ਅਫ਼ਸਰ ਵੱਲੋ ਕੈਂਪ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਸਾਡੇ ਕੁਦਰਤੀ ਸੋਮੇ ਹਵਾ, ਪਾਣੀ ਤੇ ਜ਼ਮੀਨ ਖ਼ਰਾਬ ਹੁੰਦੇ ਹਨ ਕਿਉਂਕਿ ਅੱਗ ਲਗਾਉਣ ਨਾਲ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋਕਿ ਹਵਾ, ਪਾਣੀ ਅਤੇਜ਼ਮੀਨ ਨੰ ਦੂਸ਼ਿਤ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਜੇਕਰ ਕਣਕ ਦੇ ਨਾੜ ਨੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਹੀ ਵਾਹ ਦਿੱਤਾ ਜਾਵੇ ਤਾਂ ਇਸ ਨਾਲ ਸਾਡੇ ਕੁਦਰਤੀ ਸੋਮਿਆਂ ਦੀ ਵੀ ਸੰਭਾਲ ਹੋਵੇਗੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਨਾਲ ਹੀ ਰਸਾਇਣਿਕ ਖਾਦਾਂ ਦੀ ਲੋੜ ਵੀ ਘੱਟ ਪਵੇਗੀ। ਇਸ ਮੌਕੇ ਬੋਲਦਿਆਂ ਗੁਰਵਿੰਦਰ ਸਿੰਘ ਟ੍ਰੇਨਿੰਗ ਅਫ਼ਸਰ ਕਪੂਰਥਲਾ ਨੇ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਕਿਸਾਨ ਭਲਾਈ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਰਣਬੀਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਨੇ ਕਿਹਾ ਕਿ ਅੱਗ ਲੱਗਣ ਨਾਲ ਕਣਕ ਦੇ ਨਾੜ ਵਿੱਚ ਮੌਜੂਦ ਕੀਮਤੀ ਤੱਤ ਨਾਈਟ੍ਰੋਜਨ, ਫਾਸਫੋਰਸ, ਪੁਟਾਸ਼ ਆਦਿ ਨਸ਼ਟ ਹੋ ਜਾਂਦੇ ਹਨ ਜਿਸ ਕਾਰਨ ਰਸਾਣਿਕ ਖਾਦਾਂ ਦੀ ਜ਼ਿਆਦਾ ਲੋੜ ਪੈਂਦੀ ਹੈ। ਉਨਾਂ ਕਿਹਾ ਕਿ ਵਿਭਾਗ ਵਲੋਂ ਵੱਖ ਵੱਖ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਉੱਪਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਕੈਂਪ ਵਿੱਚ ਮੌਕੇ ਤੇ ਹੀ ਕਿਸਾਨਾ ਦੀ ਕਿਸਾਨ ਆਈ.ਡੀ ਲਈ ਰਜਿਸਟਰਡ ਕੀਤਾ ਗਿਆ। ਕੈਂਪ ਵਿੱਚ ਜਗਜੀਤ ਸਿੰਘ, ਏ ਟੀ ਐੱਮ ਕਪੂਰਥਲਾ, ਸਰਪੰਚ ਪਰਵੇਜ ਨਗਰ ਜਸਵਿੰਦਰ ਸਿੰਘ, ਸੁਖਜੀਤ ਸਿੰਘ, ਨਰਿੰਦਰ ਸਿੰਘ, ਕੁਲਵਿੰਦਰ ਸਿੰਘ, ਜਗੀਰ ਸਿੰਘ, ਬਲਬੀਰ ਸਿੰਘ ਅਤੇਹੋਰ ਕਿਸਾਨ ਸ਼ਾਮਿਲ ਹੋਏ। ਇਸ ਮੌਕੇ ਹਾਜਰ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਵਿਸਵਾਸ਼ ਵੀ ਦਿਵਾਇਆ ਗਿਆ ।