ਮਿਸ ਜੈਸਮੀਨ ਸਿਰ ਸੱਜਿਆ ਮਿਸ ਐਚਕੇਸੀ ਦਾ ਤਾਜ
ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ
Publish Date: Sat, 25 Apr 2026 06:48 PM (IST)
Updated Date: Sun, 26 Apr 2026 04:13 AM (IST)

* ਹਿੰਦੂ ਕੰਨਿਆ ਕਾਲਜ ਕਪੂਰਥਲਾ ’ਚ ਵਿਦਾਇਗੀ ਪਾਰਟੀ ਮੌਕੇ ਸਮਾਗਮ ਕੈਪਸ਼ਨ: 25ਕੇਪੀਟੀ25 ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਵਿਦਾਇਗੀ ਪਾਰਟੀ ਦੇ ਆਯੋਜਨ ਮੌਕੇ ਕਰਵਾਏ ਗਏ ਪ੍ਰੋਗਰਾਮ ਵਿਚ ਸ਼ਾਮਿਲ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ, ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਅਤੇ ਹੋਰ। ਕੈਪਸ਼ਨ: 25ਕੇਪੀਟੀ26 ਫਸਟ ਰਨਰ ਅਪ ਮਹਿਕ ਅਤੇ ਮਿਸ ਐਚ ਕੇ ਸੀ ਮਿਸ ਜੈਸਮੀਨ ਨਾਲ ਹਾਜ਼ਰ ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ, ਡਾ ਕੁਲਵਿੰਦਰ ਕੌਰ, ਡਾ ਰੀਤੂ ਗੁਪਤਾ, ਡਾ ਅਮਨਜੋਤੀ, ਮੈਡਮ ਸਾਰਿਕਾ ਕਾਂਡਾਂ ਅਤੇ ਹੋਰ ਕਾਲਜ ਸਟਾਫ਼। ਕੈਪਸ਼ਨ:25ਕੇਪੀਟੀ27 ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਵਿਦਾਇਗੀ ਪਾਰਟੀ ਦੇ ਆਯੋਜਨ ਮੌਕੇ ਕਰਵਾਏ ਗਏ ਸਮਾਗਮ ਵਿਚ ਹਿੱਸਾ ਲੈਂਦੀਆਂ ਹੋਈਆਂ ਵਿਦਿਆਰਥਣਾਂ। ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਖੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦੇਣ ਦੇ ਉਦੇਸ਼ ਨਾਲ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਕੀਤੀ। ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸਵਾਗਤ ਦੇ ਨਾਲ ਸਮਾਰੋਹ ਦਾ ਸੁਭ ਆਰੰਭ ਹੋਇਆ। ਉਪਰੰਤ ਜੋਤੀ ਪ੍ਰਜਵੱਲਿਤ ਕਰਨ ਦੀ ਰਸਮ ਅਦਾ ਕੀਤੀ ਗਈ। ਰਸਮ ’ਚ ਪ੍ਰਿੰਸੀਪਲ ਡਾ ਅਰਚਨਾ ਗਰਗ ਦਾ ਸਾਥ ਡਾ ਕੁਲਵਿੰਦਰ ਕੌਰ, ਡਾ ਰੀਤੂ ਗੁਪਤਾ, ਡਾ ਅਮਨਜੋਤੀ, ਮੈਡਮ ਸਾਰਿਕਾ ਕਾਂਡਾਂ, ਮੈਡਮ ਸੀਮਾ ਰਾਣੀ, ਡਾ ਨੀਤੂ ਭਾਰਗਵ ਤੇ ਇੰਜ. ਸੋਨਾਲੀ ਨੇ ਦਿੱਤਾ । ਕੁਝ ਰੋਚਕ ਫਿਲੱਰਸ ਤੋਂ ਬਾਅਦ ਬੀ ਏ ਸਮੈਸਟਰ ਚੌਥਾ ਦੀ ਕਿਰਨਦੀਪ ਕੌਰ ਨੇ ਫਾਈਨਲ ਕਲਾਸ ਲਈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੀ ਸਪੀਚ ਦਿਤੀ। ਤਾਨੀਆ ਨੇ ਵਿਦਾਇਗੀ ਬਾਰੇ ਆਪਣੀ ਕਵਿਤਾ ਪੇਸ਼ ਕੀਤੀ। ਡਿਊਟ ਡਾਂਸਿੰਜ਼, ਗਰੁੱਪ ਡਾਂਸਿੰਜ਼, ਵਿਦਿਆਰਥੀਆਂ ਦੀਆਂ ਸਵੈ-ਰਚਿਤ ਕਵਿਤਾਵਾਂ ਤੇ ਕੋਰਿਓਗ੍ਰਾਫੀ ਨੇ ਮਾਹੌਲ ਨੂੰ ਖੁਸ਼ਨੁਮਾ ਬਣਾਇਆ।ਕਾਲਜ ਦੀ ਹੈਡ ਗਰਲ ਕਰਨਦੀਪ ਕੌਰ ਦੇ ਵਿਦਾਇਗੀ ਭਾਸ਼ਣ ਨੇ ਸਭ ਨੂੰ ਭਾਵੁਕ ਕਰ ਦਿੱਤਾ। ਕਈ ਰੌਚਕ ਗੇਮਸ ਵੀ ਖਿਡਾਈਆਂ ਗਈਆਂ ਜਿਸ ਵਿੱਚ ਅਧਿਆਪਕਾਂ ਦੀ ਗੋਲਗੱਪਾ ਗੇਮ ਬਹੁਤ ਹੀ ਮਜ਼ੇਦਾਰ ਰਹੀ। ਸਮਾਰੋਹ ਦਾ ਆਕਰਸ਼ਣ ਵਿਦਿਆਰਥੀਆਂ ਦੀ ਮਾਡਲਿੰਗ ਸੀ। ਉਪਰੰਤ ਮਿਸ ਫੇਅਰਵੈਲ ਮੁਕਾਬਲਾ ਹੋਇਆ ਜਿਸ ਵਿੱਚ 20 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਮੁਕਾਬਲੇ ’ਚ ਡਾ. ਰੇਨੂੰ ਸੋਨੀ, ਡਾ ਅਨੁਪਮ ਸਭਰਵਾਲ ਤੇ ਮੈਡਮ ਸੁਪ੍ਰਿਆ ਸ਼ਰਮਾ ਨੇ ਨਿਰਪੱਖ ਜੱਜਮੈਂਟ ਦਿਤੀ। ਤਿੰਨ ਰਾਊਂਡਸ ਦੇ ਕੜੇ ਮੁਕਾਬਲੇ ’ਚ ਫਸਟ ਰਨਰਅਪ ਦਾ ਟੈਗ ਮਹਿਕ ਨੂੰ ਮਿਲਿਆ ਤੇ ਮਿਸ ਐਚਕੇਸੀ ਦਾ ਤਾਜ ਮਿਸ ਜੈਸਮੀਨ ਦੇ ਸਿਰ ਸੱਜਿਆ। ਇਸ ਦੇ ਨਾਲ ਹੀ ਮਿਸ ਗਰੇਸ ਫੁੱਲ ਦਾ ਟੈਗ ਮਿਸ ਗੁਰਨੂਰ ਕੌਰ, ਮਿਸ ਸਟਾਇਲਿਸ਼ ਦਾ ਟੈਗ ਜੋਤੀ ਨੂੰ, ਮਿਸ ਫੋਟੋਜੈਨਿਕ ਦਾ ਟੈਗ ਮਿਸ ਦਵਿੰਦਰਦੀਪ ਕੌਰ, ਮਿਸ ਸਪਾਰਕਿੰਗ ਆਈਸ ਦਾ ਟੈਗ ਮਿਸ ਕਰਨਦੀਪ ਕੌਰ, ਮਿਸ ਐਲੀਗੈਂਟ ਚਾਲ ਦਾ ਟੈਗ ਸੰਜਨਾ ਨੂੰ ਦਿਤਾ ਗਿਆ। ਅੰਤ ’ਚ ਤਾਜ ਸੈਰੇਮਨੀ ਦੀ ਰਸਮ ਅਦਾ ਕੀਤੀ ਗਈ। ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਕਿਹਾ ਵਿਦਾਇਗੀ ਕੁਝ ਨਾ ਕੁਝ ਸਿਖਾ ਕੇ ਹੀ ਮਿਲਦੀ ਹੈ। ਸਮਾਰੋਹ ’ਚ ਮੰਚ ਸੰਚਾਲਨ ਵਰਿੰਦਰ ਕੌਰ, ਵਿਦਿਆਰਥੀ ਕਰਨਦੀਪ ਕੌਰ, ਵਿਸ਼ਾਖਾ, ਕਿਰਨਦੀਪ ਕੌਰ ਤੇ ਹਰਦੀਪ ਕੌਰ ਨੇ ਸਾਂਝੇ ਤੌਰ ’ਤੇ ਬਾਖੂਬੀ ਕੀਤਾ। ਅੰਤ ਵਿੱਚ ਖ਼ੁਸ਼ੀ ਤੇ ਨਮ ਅੱਖਾਂ ਨਾਲ ਵਿਦਾਇਗੀ ਸਮਾਰੋਹ ਸੰਪੰਨ ਹੋਇਆ।