ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ’ਚ ਵਿਦਾਇਗੀ ਪਾਰਟੀ ਦਿੱਤੀ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ’ਚ ਵਿਦਾਇਗੀ ਪਾਰਟੀ ਆਯੋਜਿਤ
Publish Date: Fri, 08 May 2026 07:56 PM (IST)
Updated Date: Fri, 08 May 2026 07:59 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਵਿਚ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਵਿਦਿਆਰਥੀਆਂ ਨੇ ਨਾਚ-ਗਾਣੇ, ਸਾਂਸਕ੍ਰਿਤਿਕ ਪ੍ਰੋਗਰਾਮ ਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਰੋਹ ਦੌਰਾਨ ਪੇਪਰ ਡਾਂਸ, ਬਲੂਨ ਡਾਂਸ, ਰਿਡਲਜ਼ ਤੇ ਹੋਰ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਪਾਰਟੀ ਨੂੰ ਰੌਣਕਮਈ ਬਣਾਇਆ । ਇਸ ਮੌਕੇ “ਮਿਸਟਰ ਪਰਫੈਕਟ” ਤੇ “ਮਿਸ ਪਰਫੈਕਟ” ਦੇ ਖਿਤਾਬ ਵੀ ਦਿੱਤੇ ਗਏ, ਜਿਸ ਵਿਚ ਬੀਕਾਮ ਦੇ ਵਿਦਿਆਰਥੀ ਯੁਵਰਾਜ ਨੂੰ “ਮਿਸਟਰ ਪਰਫੈਕਟ” ਤੇ ਨੈਨੀਕੇਅਰ ਵਿਭਾਗ ਦੀ ਵਿਦਿਆਰਥਣ ਅੰਜਲੀ ਨੂੰ “ਮਿਸ ਪਰਫੈਕਟ” ਦੇ ਖਿਤਾਬ ਦਿੱਤਾ ਗਿਆ। ਕਾਸਮੈਟੋਲੋਜੀ ਵਿਭਾਗ ਤੋਂ ਮੈਡਮ ਪਲਕਾ ਨੇ ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਵਿਦਿਆਰਥੀਆਂ ਨੇ ਆਪਣੇ ਕਾਲਜ ਜੀਵਨ ਦੇ ਯਾਦਗਾਰ ਪਲ ਸਾਂਝੇ ਕੀਤੇ ਤੇ ਇਕ-ਦੂਜੇ ਨਾਲ ਬਿਤਾਏ ਸਮੇਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਐੱਨਐੱਸਐੱਸ ਕੋਆਰਡੀਨੇਟਰ ਡਾ. ਪਰਮਜੀਤ ਕੌਰ ਨੇ ਕਿਹਾ ਕਿ ਵਿਦਾਇਗੀ ਪਾਰਟੀ ਵਿਦਿਆਰਥੀਆਂ ਦੇ ਕਾਲਜ ਜੀਵਨ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਖਾਸ ਮੌਕਾ ਹੁੰਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਕਾਲਜ ਦੇ ਦਿਨ ਜੀਵਨ ਦੇ ਸਭ ਤੋਂ ਕੀਮਤੀ ਤੇ ਯਾਦਗਾਰ ਪਲ ਹੁੰਦੇ ਹਨ।