ਗਾਇਕ ਗੀਤਾ ਜੈਲਦਾਰ ’ਤੇ ਲੱਗੇ ਕੁੱਟ ਮਾਰ ਦੇ ਦੋਸ਼
ਪ੍ਰਸਿੱਧ ਕਲਾਕਾਰ ਤੇ ਲੱਗੇ ਕੁੱਟ ਮਾਰ ਦੇ ਆਰੋਪ
Publish Date: Sat, 21 Feb 2026 08:45 PM (IST)
Updated Date: Sat, 21 Feb 2026 08:48 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਹਿਰ ਫਗਵਾੜਾ ਗਊਸ਼ਾਲਾ ਨਜ਼ਦੀਕ ਸਥਿਤ ਕੱਪੜੇ ਦੀ ਦੁਕਾਨ ਦੇ ਮਾਲਕ ਵੱਲੋਂ ਪੰਜਾਬ ਦੇ ਪ੍ਰਸਿੱਧ ਕਲਾਕਾਰ ’ਤੇ ਕੁੱਟਮਾਰ ਦੇ ਦੋ•ਸ਼ ਲਗਾਏ ਗਏ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲਾਡੀ ਗਾਰਮੈਂਟ ਗਊਸ਼ਾਲਾ ਬਜ਼ਾਰ ਫਗਵਾੜਾ ਦੇ ਮਾਲਕ ਨਿਸ਼ਾਂਤ ਨੇ ਦੱਸਿਆ ਕਿ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੀਤਾ ਜੈਲਦਾਰ ਵੱਲੋਂ ਉਨ੍ਹਾਂ ਦੀ ਦੁਕਾਨ ਤੋਂ ਛੇ ਮਹੀਨੇ ਪਹਿਲਾਂ ਕੱਪੜੇ ਖਰੀਦੇ ਗਏ ਸਨ, ਜਿਸ ਵਿਚ ਕੋਈ ਪ੍ਰੋਬਲਮ ਆਉਣ ਕਰਕੇ ਉਹ ਆਪਣੇ ਬਾਉਂਸਰਾਂ ਤੇ ਸਾਥੀਆਂ ਸਮੇਤ ਉਨ੍ਹਾਂ ਦੀ ਦੁਕਾਨ ’ਤੇ ਪੁੱਜਾ ਤੇ ਉਨ੍ਹਾਂ ਦੇ ਵਰਕਰਾਂ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਉਨ੍ਹਾਂ ਕਿਹਾ ਕਿ ਜੇਕਰ ਕੱਪੜੇ ਵਿਚ ਕੋਈ ਖਰਾਬੀ ਵੀ ਹੋ ਜਾਂਦੀ ਹੈ ਤਾਂ ਉਸਨੂੰ ਅਸੀਂ ਬਦਲ ਕੇ ਦੇ ਦਿੰਦੇ ਹਾਂ ਪਰ ਇਸ ਦੇ ਬਾਵਜੂਦ ਵੀ ਗੀਤਾ ਜੈਲਦਾਰ ਨੇ ਉਨ੍ਹਾਂ ਦੀ ਦੁਕਾਨ ’ਤੇ ਆ ਕੇ ਕੁੱਟਮਾਰ ਕੀਤੀ ਹੈ। ਇਸ ਸਬੰਧੀ ਉਹ ਥਾਣਾ ਸਿਟੀ ਫਗਵਾੜਾ ਵਿਖੇ ਸ਼ਿਕਾਇਤ ਦਰਜ ਕਰਵਾਉਣਗੇ। ਇਸ ਸਬੰਧੀ ਜਦੋਂ ਗੀਤਾ ਜੈਲਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀ ਚੁੱਕਿਆ।