ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰਸਟ ’ਚ ਲੱਗਿਆ ਅੱਖਾਂ ਦਾ ਕੈਂਪ
ਸ਼੍ਰੀ ਵਿਸ਼ਵਕਰਮਾ ਚੈਰਿਟੇਬਲ ਹਸਪਤਾਲ ਟਰਸਟ ਵਿੱਚ ਲੱਗਿਆ ਅੱਖਾਂ ਜਾਂਚ ਅਤੇ ਆਪ੍ਰੇਸ਼ਨ ਕੈਂਪ
Publish Date: Tue, 24 Feb 2026 09:05 PM (IST)
Updated Date: Tue, 24 Feb 2026 09:07 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰਸਟ, ਬੰਗਾ ਰੋਡ ਫਗਵਾੜਾ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮੁਫ਼ਤ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਕੈਨੇਡਾ ਨਿਵਾਸੀ ਜਸਵੰਤ ਸਿੰਘ ਧੁੱਗਾ ਤੇ ਮਾਸਟਰ ਨਿਰਮਲ ਸਿੰਘ ਰਾਮਪੁਰ ਸੁੰਨੜਾ ਦੇ ਸਹਿਯੋਗ ਨਾਲ ਲੱਗੇ ਇਸ ਕੈਂਪ ਦੌਰਾਨ ਲਗਭਗ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਬਿਲਕੁਲ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਮਾਹਿਰ ਡਾ. ਸਮਦੀਸ਼ਾ ਦੀ ਦੇਖ-ਰੇਖ ਹੇਠ ਕੀਤੇ ਜਾਣਗੇ। ਟਰਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਸਹਿਯੋਗ ਲਈ ਪ੍ਰਵਾਸੀ ਭਾਰਤੀ ਜਸਵੰਤ ਸਿੰਘ ਧੁੱਗਾ ਤੇ ਮਾਸਟਰ ਨਿਰਮਲ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਂਪ ਦਾ ਮੁੱਖ ਮਕਸਦ ਜ਼ਰੂਰਤਮੰਦ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਤੇ ਸਮਾਜ ਦੇ ਕਮਜ਼ੋਰ ਵਰਗ ਦੀ ਸੰਭਵ ਸਹਾਇਤਾ ਕਰਨਾ ਸੀ। ਪ੍ਰਦੀਪ ਧੀਮਾਨ ਨੇ ਦੱਸਿਆ ਕਿ ਟਰਸਟ ਲਗਾਤਾਰ ਸਮਾਜਿਕ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ ਮਰੀਜ਼ਾਂ ਦੇ ਬਿਹਤਰ ਇਲਾਜ ਤੇ ਆਧੁਨਿਕ ਸਿਹਤ ਪ੍ਰਬੰਧ ‘ਤੇ ਖਾਸ ਧਿਆਨ ਦੇ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਜ਼ਰੂਰਤਮੰਦ ਲੋਕਾਂ ਨੂੰ ਸਮੇਂ ਸਿਰ ਤੇ ਗੁਣਵੱਤਾਪੂਰਨ ਇਲਾਜ ਮਿਲ ਸਕੇ। ਇਸ ਮੌਕੇ ਜਸਪਾਲ ਸਿੰਘ ਲਾਲ, ਸੁਰਿੰਦਰ ਪਾਲ ਧੀਮਾਨ, ਗੁਰਨਾਮ ਸਿੰਘ ਜੂਤਲਾ, ਰਜਿੰਦਰ ਸਿੰਘ ਰੂਪਰਾਏ, ਅਮੋਲਕ ਸਿੰਘ ਝੀਤਾ ਤੇ ਆਫ਼ਿਸ ਇੰਚਾਰਜ ਬਲਵਿੰਦਰ ਸਿੰਘ ਰਤਨ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।