ਸਰਕਾਰੀ ਕਾਲਜ ’ਚ ਲੈਕਚਰ ਕਰਵਾਇਆ
ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਵਿਖੇ ਬੇਸਿਕ ਲਾਈਫ ਸਪੋਰਟ ਵਿਸ਼ੇ ਤੇ ਐਕਸਟੈਂਸ਼ਨ ਲੈਕਚਰ ਕਰਵਾਇਆ
Publish Date: Sat, 28 Feb 2026 11:16 PM (IST)
Updated Date: Sat, 28 Feb 2026 11:19 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਕਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਦੀ ਸਾਇੰਸ ਤੇ ਵਾਤਾਵਰਣ ਸੁਸਾਇਟੀ ਵੱਲੋਂ ਇਕ ਰੋਜ਼ਾ ਬੇਸਿਕ ਲਾਈਫ ਸਪੋਰਟ ਵਿਸ਼ੇ ’ਤੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਸ ਦੌਰਾਨ ਫੋਰਟਿਸ ਹਸਪਤਾਲ ਜਲੰਧਰ ਤੋਂ ਡਾ. ਮਨਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਸੀਪੀਆਰ ਸਿਖਾਈ ਗਈ ਤੇ ਕੋਈ ਵੀ ਐਮਰਜੈਂਸੀ ਹਲਾਤ ਆਉਣ ’ਤੇ ਮਰੀਜ਼ ਨੂੰ ਤੁਰੰਤ ਫਸਟ ਏਡ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਅਭਿਆਸ ਵੀ ਕਰਵਾਇਆ ਗਿਆ। ਵਿਦਿਆਰਥੀਆਂ ਦੇ ਲਈ ਇਹ ਬਹੁਤ ਪ੍ਰੇਰਨਾਦਾਇਕ ਲੈਕਚਰ ਸੀ, ਜੋ ਵਿਦਿਆਰਥੀਆਂ ਦੇ ਅਗਲੇਰੇ ਜੀਵਨ ਵਿਚ ਬਹੁਤ ਮਹੱਤਤਾ ਰੱਖਦਾ ਹੈ। ਪ੍ਰਿੰਸੀਪਲ ਮੈਡਮ ਵੱਲੋਂ ਡਾ. ਮਨਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਸਨੇਹ ਸ਼ਰਮਾ, ਪ੍ਰੋਫੈਸਰ ਅਨੀਤਾ ਮਨੋਚਾ, ਪ੍ਰੋਫੈਸਰ ਸੁਨੀਤਾ, ਪ੍ਰੋਫੈਸਰ ਰਜਨੀ, ਪ੍ਰੋ. ਰਾਜਵਿੰਦਰ ਕੌਰ, ਪ੍ਰੋਫੈਸਰ ਹਰਪਾਲਜੀਤ ਕੌਰ, ਪ੍ਰੋ. ਸਿਮਰਨਜੀਤ ਕੌਰ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।