ਬੀਬੀ ਕੁਲਦੀਪ ਕੌਰ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਸਵਰਗੀ ਬੀਬੀ ਕੁਲਦੀਪ ਕੌਰ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ
Publish Date: Fri, 10 Apr 2026 10:15 PM (IST)
Updated Date: Fri, 10 Apr 2026 10:17 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਸੀਨੀਅਰ ਆਗੂ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਬੀਸੀ ਵਿੰਗ ਦੇ ਦੁਆਬਾ ਇੰਚਾਰਜ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਮਾਤਾ ਬੀਬੀ ਕੁਲਦੀਪ ਕੌਰ ਦੇ ਅਚਾਨਕ ਆਕਾਲ ਚਲਾਣੇ ਨਾਲ ਲੋਕ ਮਨਾਂ ਨੂੰ ਬਹੁਤ ਗਹਿਰਾ ਸਦਮਾ ਪਹੁੰਚਿਆ ਹੈ। ਸਮਾਜ ਸੇਵੀ ਰਣਦੀਪ ਸਿੰਘ ਰਾਣਾ ਸਾਹਨੀ, ਸਾਬਕਾ ਸਰਪੰਚ ਹਰਜੀਤ ਸਿੰਘ ਪਾਸ਼ਟਾ, ਸਾਬਕਾ ਸਰਪੰਚ ਰਾਮ ਪਾਲ ਸਾਹਨੀ ਨੇ ਕਿਹਾ ਕਿ ਬੀਬੀ ਕੁਲਦੀਪ ਕੌਰ ਦੇ ਅਚਾਨਕ ਆਕਾਲ ਚਲਾਣੇ ਨਾਲ ਇਕੱਲੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਮੂਹ ਇਲਾਕਾ ਵਾਸੀਆਂ ਨੂੰ ਨਾ ਪੂਰਿਆ ਜਾਣ ਵਾਲ਼ਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਕੁਲਦੀਪ ਕੌਰ ਇੱਕ ਬਹੁਤ ਹੀ ਮਿਹਨਤੀ, ਮਿਲਣਸਾਰ ਅਤੇ ਨੇਕ ਦਿਲ ਇਨਸਾਨ ਸਨ। ਉਹ ਹਮੇਸ਼ਾ ਹੀ ਸਭ ਨਾਲ ਮਿੱਠਾ ਬੋਲਦੇ ਸਨ ਅਤੇ ਹਮੇਸ਼ਾਂ ਘਰ ਆਇਆਂ ਨਾਲ ਸਤਿਕਾਰ ਸਹਿਤ ਗੱਲਬਾਤ ਕਰ ਕੇ ਖੁਸ਼ ਹੋਇਆ ਕਰਦੇ ਸਨ। ਸੰਤ ਬਾਬਾ ਪ੍ਰਮੇਸ਼ਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਛੇਵੀਂ ਪਾਤਿਸ਼ਾਹੀ ਸਾਹਿਬ ਤਪ ਅਸਥਾਨ ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਸ੍ਰੀ ਹਰਗੋਬਿੰਦਗੜ੍ਹ ਭੋਗਪੁਰ ਸਾਹਿਬ, ਸਾਈਂ ਬਾਬਾ ਕਰਨੈਲ ਸ਼ਾਹ ਗੱਦੀਨਸ਼ੀਨ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ, ਬਾਬਾ ਮਹੇਸ਼ ਚੰਦਰ ਮੁੱਖ ਪੁਜਾਰੀ ਸ਼ਿਵ ਮੰਦਿਰ ਸਾਹਨੀ, ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਦੀਪ ਸਿੰਘ ਪ੍ਰੇਮਪੁਰ, ਬਾਬਾ ਪ੍ਰੇਮਾ ਨੰਦ ਕੁਟੀਆ ਭਗਤ ਜਵਾਲਾ ਦਾਸ ਲੱਖ ਪੁਰ, ਬਾਬਾ ਪ੍ਰੀਤਮ ਦਾਸ ਦਰਬਾਰ ਬਾਬਾ ਫਤਹਿ ਸ਼ਾਹ ਸੰਗਤ ਪੁਰ ਬੇਗਮਪੁਰ, ਰਣਦੀਪ ਸਿੰਘ ਰਾਣਾ ਸਾਹਨੀ, ਸਾਬਕਾ ਸਰਪੰਚ ਹਰਜੀਤ ਸਿੰਘ ਪਾਸ਼ਟਾ, ਸਾਬਕਾ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ, ਸਾਬਕਾ ਸਰਪੰਚ ਰਾਮ ਪਾਲ ਸਾਹਨੀ, ਅਜੀਤ ਸਿੰਘ ਸਾਹਨੀ, ਰਣਜੀਤ ਸਿੰਘ ਸਾਹਨੀ, ਮੁਖਤਿਆਰ ਚੰਦ, ਕੁਲਦੀਪ ਕੁਮਾਰ, ਜੁਗਿੰਦਰ ਪਾਲ, ਅਵਤਾਰ ਸਿੰਘ ਸਮੇਤ ਹੋਰ ਬਹੁਤ ਸਾਰੇ ਇਲਾਕਾ ਵਾਸੀਆਂ ਵੱਲੋਂ ਬੀਬੀ ਕੁਲਦੀਪ ਕੌਰ ਦੇ ਅਚਾਨਕ ਆਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਪਰਮਾਤਮਾ ਜੀ ਅੱਗੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ ਗਈ ਹੈ।