ਗੁਰੂ ਨਾਨਕ ਕਾਲਜੀਏਟ ਸਕੂਲ ਦਾ ਨਤੀਜਾ ਸ਼ਾਨਦਾਰ
ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸੁਖਚੈਨਆਣਾ ਸਾਹਿਬ ਫਗਵਾੜਾ ਦਾ ਸ਼ਾਨਦਾਰ ਨਤੀਜਾ
Publish Date: Sun, 17 May 2026 06:59 PM (IST)
Updated Date: Sun, 17 May 2026 07:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸੁਖਚੈਨਆਣਾ ਸਾਹਿਬ ਫਗਵਾੜਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਗਈ 10+2 ਦੀ ਪ੍ਰੀਖਿਆ ਦਾ ਨਤੀਜ਼ਾ ਸ਼ਾਨਦਾਰ ਰਿਹਾ। ਇਸ ਮੌਕੇ ਗੁਰੂ ਕਾਲਜ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ, ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਅਤੇ ਸਕੂਲ ਪ੍ਰਿੰਸੀਪਲ ਰਣਜੀਤ ਕੌਰ ਨੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ। ਸਕੂਲ ਦੇ ਸਟਾਫ ਪਰਮਿੰਦਰ ਕੌਰ, ਭੁਪਿੰਦਰ ਕੌਰ, ਪ੍ਰਿਅੰਕਾ ਬਾਂਸਲ, ਪ੍ਰੋ. ਆਸ਼ੂਤੋਸ਼ ਅਤੇ ਸਮੂਹ ਸਟਾਫ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਇਸ ਪ੍ਰੀਖਿਆ ਵਿਚ ਕੁੱਲ 100 ਵਿਦਿਆਰਥੀ ਅਪੀਅਰ ਹੋਏ ਸਨ। ਸਕੂਲ ਦਾ ਨਤੀਜ਼ਾ 100% ਰਿਹਾ। ਬਹੁ-ਗਿਣਤੀ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਫਸਟ ਡਵੀਜ਼ਨ ਨਾਲ ਪਾਸ ਕੀਤੀ ਹੈ। 10+2 ਨਾਨ ਮੈਡੀਕਲ ਵਿਚ ਨਵੰਕਿਤ ਗਿੱਲ ਪੁੱਤਰ ਰਮਨ ਕੁਮਾਰ ਨੇ 83.6% ਨੰਬਰਾਂ ਨਾਲ ਪਹਿਲਾ ਸਥਾਨ, ਸ਼ਿਵਾਨੀ ਪੁੱਤਰੀ ਸੰਤੋਸ਼ ਸਿੰਘ ਨੇ 83.4 % ਨੰਬਰਾਂ ਨਾਲ ਦੂਸਰਾ ਸਥਾਨ ਅਤੇ ਸਮੀਕਸ਼ਾ ਪੁੱਤਰੀ ਬਲਵੀਰ ਚੰਦ ਨੇ 82.8 % ਨੰਬਰਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। 10+2 ਕਾਮਰਸ ਵਿਚ ਹਰਸ਼ਦੀਪ ਸਿੰਘ ਪੁੱਤਰ ਮਨਜਿੰਦਰ ਸਿੰਘ ਨੇ 90.2 % ਨੰਬਰਾਂ ਨਾਲ ਪਹਿਲਾ ਸਥਾਨ, ਹਰਮਨਜੀਤ ਕੌਰ ਪੁੱਤਰੀ ਹਰਮੇਲ ਸਿੰਘ ਨੇ 86.4 % ਨੰਬਰਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਦਕਸ਼ ਭੱਲਾ ਪੁੱਤਰ ਅਜੈ ਕੁਮਾਰ ਨੇ 78.4 % ਨੰਬਰ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। 10+2 ਆਰਟਸ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਜਿਨ੍ਹਾਂ ਵਿਚੋਂ ਜੋਵਨੀ ਪੁੱਤਰੀ ਹਰਪਾਲ ਸਿੰਘ ਨੇ 88 % ਨੰਬਰਾਂ ਨਾਲ ਪਹਿਲਾ ਸਥਾਨ, ਇਸ਼ਾਨ ਸ਼ਰਮਾਂ ਸਪੁੱਤਰ ਰਿਤੇਸ਼ ਕੁਮਾਰ ਨੇ 84 % ਅੰਕਾਂ ਨਾਲ ਦੂਸਰਾ ਸਥਾਨ, ਅਤੇ ਅਰਸ਼ਦੀਪ ਸਿੰਘ ਪੁੱਤਰ ਹਰਦੀਪ ਸਿੰਘ ਨੇ 81 % ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।