ਜਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲਿਆਂ ’ਚ ਨਡਾਲਾ ਕਲੱਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਜਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲਿਆਂ ‘ਚ ਨਡਾਲਾ ਕਲੱਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Sat, 25 Apr 2026 07:07 PM (IST)
Updated Date: Sun, 26 Apr 2026 04:14 AM (IST)

- ਪੰਜਾਬ ਪੱਧਰ ਲਈ ਕੀਤਾ ਕੁਆਲੀਫਾਈ ਕੈਪਸ਼ਨ: 25ਕੇਪੀਟੀ36 ਬਾਕਸਿੰਗ ਟੂਰਨਾਮੈਂਟ ਵਿਚ ਜੇਤੂ ਖਿਡਾਰੀ ਆਪਣੇ ਮੈਡਲ ਦਿਖਾਉਂਦੇ ਹੋਏ ਨਾਲ ਕੋਚ ਹਰਪ੍ਰੀਤ ਸਿੰਘ, ਗੌਰਵ ਕੁਮਾਰ ਤੇ ਹੋਰ । ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਬੀਤੇ ਦਿਨੀਂ ਫਗਵਾੜਾ ਵਿਖੇ ਲੋਰਡ ਮਹਾਵੀਰ ਜੈਨ ਪਬਲਿਕ ਸਕੂਲ ਵਿੱਚ ਕਰਵਾਏ ਗਏ ਜਿਲ੍ਹਾ ਪੱਧਰੀ ਕਿਕ ਬਾਕਸਿੰਗ ਟੂਰਨਾਮੈਂਟ ਦੌਰਾਨ ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਨਡਾਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਆਪਣੇ ਨਾਮ ਕੀਤੇ । ਇਸ ਉਪਲਬਧੀ ਨਾਲ ਖਿਡਾਰੀਆਂ ਨੇ ਆਉਣ ਵਾਲੇ ਪੰਜਾਬ ਪੱਧਰੀ ਕਿਕ ਬਾਕਸਿੰਗ ਟੂਰਨਾਮੈਂਟ ਲਈ ਆਪਣੀ ਜਗ੍ਹਾ ਵੀ ਪੱਕੀ ਕਰ ਲਈ ਹੈ, ਜੋ 17 ਤੋਂ 19 ਮਈ ਤੱਕ ਫਗਵਾੜਾ ਵਿੱਚ ਹੀ ਕਰਵਾਇਆ ਜਾਵੇਗਾ । ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤਣ ਵਾਲਿਆਂ ਵਿੱਚ ਤੇਜਵੀਰ ਸਿੰਘ ਢਿਲਵਾਂ, ਅਨਰੂਪ ਸਿੰਘ ਨਡਾਲਾ, ਚੰਨਪ੍ਰੀਤ ਸਿੰਘ ਡੋਗਰਾਵਾਲ, ਸਾਹਿਬਪ੍ਰੀਤ ਸਿੰਘ ਖਾਨਪੁਰ, ਦਖਸ਼ਵੀਰ ਨਡਾਲਾ ਅਤੇ ਰਾਮ ਮਾਡਲ ਟਾਊਨ ਸ਼ਾਮਲ ਹਨ। ਲੜਕੀਆਂ ਵੱਲੋਂ ਰੋਸ਼ਨੀ ਮਾਡਲ ਟਾਊਨ, ਤਰਨਵੀਰ ਕੌਰ ਤਾਜਪੁਰ, ਸਾਕਸ਼ੀ ਨਡਾਲਾ ਅਤੇ ਮੰਨਤ ਮਾਡਲ ਟਾਊਨ ਨੇ ਵੀ ਗੋਲਡ ਮੈਡਲ ਜਿੱਤ ਕੇ ਕਲੱਬ ਦਾ ਨਾਮ ਰੌਸ਼ਨ ਕੀਤਾ । ਇਸ ਤੋਂ ਇਲਾਵਾ ਮਨਿੰਦਰ ਕੌਰ ਨਡਾਲਾ ਨੇ ਸਿਲਵਰ ਮੈਡਲ ਹਾਸਲ ਕੀਤਾ। ਇਸ ਮੌਕੇ ਕਲੱਬ ਦੇ ਕੋਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਇਹ ਸਫਲਤਾ ਹਾਸਲ ਕੀਤੀ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਪੰਜਾਬ ਪੱਧਰ ‘ਤੇ ਵੀ ਇਹ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਡਾ. ਸੰਦੀਪ ਕੁਮਾਰ ਪੰਜਾਬ ਲੈਬ ਨਡਾਲਾ, ਪ੍ਰਿੰਸੀਪਲ ਪਰਮਿੰਦਰ ਕੌਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ, ਕੋਚ ਗੌਰਵ ਕੁਮਾਰ ਸ਼ਾਹਕੋਟ, ਕੋਚ ਪ੍ਰਿੰਸ ਕੌਲ ਅਤੇ ਕੋਚ ਅਤੁਲ ਆਰੀਅਨ ਫਗਵਾੜਾ, ਪ੍ਰਧਾਨ ਮਦਨ ਲਾਲ ਸ਼ਰਮਾ ਲੱਖਣ ਕੇ ਪੱਡਾ ਅਤੇ ਡੀਪੀ ਜਤਿੰਦਰ ਸਿੰਘ ਸਮੇਤ ਇਲਾਕੇ ਦੇ ਹੋਰ ਪਤਵੰਤੇ ਵਿਅਕਤੀਆਂ ਨੇ ਖਿਡਾਰੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਪੰਜਾਬ ਪੱਧਰ ‘ਤੇ ਵੀ ਮੈਡਲ ਜਿੱਤਣ ਲਈ ਪ੍ਰੇਰਿਤ ਕੀਤਾ।