ਐਲੀਮੈਂਟਰੀ ਸਕੂਲ ਸ਼ੇਖੂਪੁਰ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ : ਮਮਤਾ ਬਜਾਜ

--ਸਿੱਖਿਆ ਵਿਭਾਗ ਨੇ ਸ਼ੇਖੂਪੁਰ ਨੂੰ ਜ਼ਿਲ੍ਹੇ ਦਾ ਬੈਸਟ ਸਕੂਲ ਦਾ ਐਵਾਰਡ ਦਿੱਤਾ : ਡਾ. ਬੱਟੂ
--ਸਕੂਲ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਚ ਯੋਗਦਾਨ ਦੇ ਰਿਹਾ : ਬਜਾਜ
ਕੈਪਸ਼ਨ: 19ਕੇਪੀਟੀ30
ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ
ਕਪੂਰਥਲਾ : ਸਰਕਾਰੀ ਐਲਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ, ਬਲਾਕ ਕਪੂਰਥਲਾ-1 ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਕਿਰਨਦੀਪ ਸ਼ਰਮਾ ਬਲਾਕ ਸੰਮਤੀ ਮੈਂਬਰ ਤੇ ਨੀਰਜ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ) ਕਪੂਰਥਲਾ, ਡਾ. ਬਲਵਿੰਦਰ ਸਿੰਘ ਬੱਟੂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ, ਦੀਪ ਸਿੰਘ, ਅਮਰਜੀਤ ਕੋਮਲ, ਸੁਖਦੇਵ ਰਾਜ ਸ਼ਰਮਾ ਸ਼ਾਮਲ ਸਨ। ਸਮਾਗਮ ਦੀ ਆਰੰਭਤਾ ਮੁੱਖ ਮਹਿਮਾਨ ਤੇ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਈ। ਬਾਅਦ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਵੰਦਨਾ ਪੇਸ਼ ਕੀਤੀ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਗਤੀਵਿਧੀਆਂ, ਕੋਰੀਓਗ੍ਰਾਫੀ ਅਤੇ ਵੱਖ-ਵੱਖ ਵੰਨਗੀਆਂ ਵਾਲਾ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਦੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਸਕੂਲ ਦੀਆਂ ਅਕਾਦਮਿਕ, ਖੇਡਾਂ ਤੇ ਹੋਰ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਸਬੰਧੀ ਸਲਾਨਾ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸ਼ੈਸ਼ਨ 2024-25 ਦੌਰਾਨ ਸਿੱਖਿਆ ਵਿਭਾਗ ਵੱਲੋਂ ਸ਼ੇਖੂਪੁਰ ਸਕੂਲ ਨੂੰ ਜ਼ਿਲ੍ਹੇ ਦਾ ਬੈਸਟ ਸਕੂਲ ਦਾ ਐਵਾਰਡ ਪ੍ਰਾਪਤ ਹੋਇਆ ਹੈ। ਚਾਲੂ ਸ਼ੈਸ਼ਨ ਦੌਰਾਨ ਸਕੂਲ ਦੇ ਅਧਿਆਪਕਾ ਰਚਨਾਪੁਰੀ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਵਿਖੇ 15 ਦਿਨਾਂ ਦੀ ਟੀਚਰ ਟ੍ਰੇਨਿੰਗ ਪ੍ਰਾਪਤ ਕਰਕੇ ਆਏ ਹਨ ਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜ਼ੀ ਵਿਭਾਗ ਵੱਲੋਂ ਸਕੂਲਾਂ ਦੇ ਈਕੋ ਕਲੱਬਾਂ ਦੇ ਸਕਿੱਲ ਵਰਕਸ਼ਾਪ ਤਹਿਤ ‘ਵਾਤਾਵਰਨ ਨਵੀਨਕਾਰ, ਕੂੜੇ ਨੂੰ ਖਜ਼ਾਨੇ ਵਿਚ ਬਦਲਣਾ” ਥੀਮ ਤਹਿਤ ਲਗਾਈ ਗਈ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਵਿਚ ਸ਼ੇਖੂਪੁਰ ਸਕੂਲ ਵੱਲੋਂ ਤਿਆਰ ਕੀਤੇ ਵਰਕਿੰਗ ਮਾਡਲ ਨੂੰ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਹੋਇਆ ਹੈ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਐਲੀਮੈਂਟਰੀ ਸਕੂਲ ਸ਼ੇਖੂਪੁਰ ਨੂੰ ਜ਼ਿਲ੍ਹੇ ਦੇ ਬੈਸਟ ਸਕੂਲ ਐਵਾਰਡ ਨਾਲ ਨਿਵਾਜਿਆ ਗਿਆ ਹੈ, ਜੋ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿਚ ਵੀ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਸਮਾਗਮ ਨੂੰ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ, ਲੈਕਚਰਾਰ ਨਰਿੰਦਰ ਸਿੰਘ ਔਜਲਾ, ਕੁਲਵਿੰਦਰ ਸਿੰਘ ਚਾਹਲ ਸਿੱਖਿਆ ਸ਼ਾਸ਼ਤਰੀ, ਸੰਤੋਖ ਸਿੰਘ ਮੱਲ੍ਹੀ ਸੈਂਟਰ ਹੈੱਡ ਟੀਚਰ ਭਾਣੋ ਲੰਗਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਸਟੇਜ ਸੰਚਾਲਨ ਦੇ ਫਰਜ਼ ਰਚਨਾਪੁਰੀ ਨੇ ਨਿਭਾਏ। ਅੰਤ ਵਿਚ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਕੌਰ ਹਮੀਰਾ, ਨੀਰੂਬਾਲਾ ਬਲ੍ਹੇਰਖਾਨਪੁਰ, ਰਿੱਤੂਬਾਲਾ ਬੂੜੇਵਾਲ (ਤਿੰਨੇ ਸੈਂਟਰ ਹੈੱਡ ਟੀਚਰ) ਡਾ. ਪਰਮਜੀਤ ਕੌਰ, ਹਰਜਿੰਦਰ ਸਿੰਘ ਹੈਰੀ, ਮਿਨਾਕਸ਼ੀ ਸ਼ਰਮਾ, ਰਜੇਸ਼ ਮੈਂਗੀ, ਅੰਜਨਾ ਕੁਮਾਰੀ, ਮਿਨਾਕਸ਼ੀ ਪਾਂਧੀ (ਸਾਰੇ ਹੈੱਡ ਟੀਚਰ) ਨੀਤੂ ਆਨੰਦ, ਕੁਲਦੀਪ ਕੌਰ, ਮਮਤਾ ਦੇਵੀ, ਮੋਨਿਕਾ ਅਰੋੜਾ, ਸ਼ੈਲਜ਼ਾ ਸ਼ਰਮਾ, ਕਮਲਦੀਪ ਬਾਵਾ, ਮਨਮੋਹਨ ਕੌਰ, ਬਰਿੰਦਾ ਸ਼ਰਮਾ, ਮੰਜੂ ਰਾਣੀ, ਸ਼ਮਾ ਰਾਣੀ, ਹਰਪ੍ਰੀਤ ਕੌਰ, ਮੀਨੂ ਰਾਣੀ, ਜੋਤਾਂ ਬਾਈ, ਮਨਵੀਰ ਕੌਰ, ਪਰਮਜੀਤ, ਹਰਵਿੰਦਰ ਕੌਰ, ਸਰੋਜ਼ ਰਾਣੀ ਆਦਿ ਤੋਂ ਇਲਾਵਾ ਮਿਡ ਡੇ ਮੀਲ ਕੁੱਕ ਵਰਕਰ, ਬੱਚਿਆਂ ਦੇ ਮਾਪੇ ਤੇ ਪਤਵੰਤੇ ਸੱਜਣ ਹਾਜ਼ਰ ਸਨ।