7 ਮੁਹੱਲਿਆਂ ਦੀ ਸਮੱਸਿਆਂ ਨੂੰ ਲੈ ਕੇ ਲੱਗੇਗਾ 18 ਨੂੰ ਧਰਨਾ
ਏਕਤਾ ਪਾਰਟੀ ਨੇ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਸਬੰਧੀ ਕੀਤੀ ਮੀਟਿੰਗ
Publish Date: Tue, 17 Feb 2026 09:08 PM (IST)
Updated Date: Tue, 17 Feb 2026 09:09 PM (IST)
ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ, ਧਰਨਾ ਜਾਰੀ ਰਹੇਗਾ
ਏਕਤਾ ਪਾਰਟੀ ਨੇ ਮੁਹੱਲਾ ਵਾਸੀਆਂ ਨਾਲ ਕੀਤੀ ਮੀਟਿੰਗ
ਪੱਤਰ ਪ੍ਰੇਰਕ ਪੰਜਾਬੀ ਜਾਗਰਣ
ਕਪੂਰਥਲਾ : ਕਰੀਬ ਸੱਤ ਮੁਹੱਲਾ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਦੇ ਮਕਸਦ ਨੂੰ ਲੈ ਕੇ ਏਕਤਾ ਪਾਰਟੀ ਕਪੂਰਥਲਾ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਤੇ ਹੋਏ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਜੰਮੂ ਪੈਲਸ ਤੋਂ ਲੈ ਕੇ ਸੁਲਤਾਨਪੁਰ ਰੋਡ ਤੱਕ ਕਰੀਬ ਸੱਤ ਮੁਹੱਲੇ ਪੈਂਦੇ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹੱਲਿਆਂ ਵਿਚੋਂ ਲੰਘਣ ਵਾਲੀ ਮੇਨ ਸੜਕ ’ਤੇ ਆਏ ਦਿਨ ਵੱਡੇ ਵਾਹਨਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਤੇ ਟਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਖਰਾਬ ਰਹਿੰਦੀ ਹੈ, ਜਿਸ ਵੱਲ ਨਾ ਤਾਂ ਟਰੈਫਿਕ ਪੁਲਿਸ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ। ਪ੍ਰਧਾਨ ਬਿੱਟੂ ਨੇ ਕਿਹਾ ਕਿ ਇਨ੍ਹਾਂ ਭਾਰੀ ਵਾਹਨਾਂ ਕਰਕੇ ਮੁਹੱਲੇ ਵਾਸੀਆਂ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਉਂ ਕੀ ਕਈ ਵਾਰ ਇਥੇ ਲੋਕ ਮੌਤ ਦਾ ਵੀ ਸ਼ਿਕਾਰ ਹੋ ਗਏ ਹਨ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਏਕਤਾ ਪਾਰਟੀ ਵੱਲੋਂ 18 ਫਰਵਰੀ ਨੂੰ ਰਾਧਾ ਸੁਆਮੀ ਡੇਰੇ ਦੇ ਬਾਹਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਵੱਡੇ ਪੱਧਰ ’ਤੇ ਧਰਨਾ ਦਿੱਤਾ ਜਾਵੇਗਾ ਤੇ ਜੱਦ ਤੱਕ ਇਨ੍ਹਾਂ 7 ਮੁਹੱਲਾ ਵਾਸੀਆਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਇਸ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਮੂਹ ਮਹੱਲਾ ਵਾਸੀਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਧਰਨੇ ਵਿਚ ਵੱਧ ਤੋਂ ਵੱਧ ਭਾਗ ਲੈਣ।