ਈਦ ਉਲ ਅਜ਼ਹਾ ਧੂਮਧਾਮ ਨਾਲ ਮਨਾਇਆ
ਈਦ ਉਲ ਅਜ਼ਹਾ ਦਾ ਤਿਉਹਾਰ ਜ਼ਿਲ੍ਹੇ ਭਰ ਵਿਚ ਮੁਸਲਿਮ ਭਾਈਚਾਰੇ ਨੇ ਧੂਮਧਾਮ ਨਾਲ ਮਨਾਇਆ
Publish Date: Thu, 28 May 2026 07:43 PM (IST)
Updated Date: Thu, 28 May 2026 07:43 PM (IST)

ਸ਼ਾਹੀ ਇਮਾਮ ਅਬਦੁਲ ਹਮੀਦ ਨੇ ਦੇਸ਼ ਦੀ ਸ਼ਾਂਤੀ ਤੇ ਤਰੱਕੀ ਲਈ ਦੁਆ ਕਰਵਾਈ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਕੁਰਬਾਨੀ ਦਾ ਪ੍ਰਤੀਕ ਈਦ ਉਲ ਅਜ਼ਹਾ (ਬਕਰੀਦ) ਦਾ ਤਿਉਹਾਰ ਅੱਜ ਮੁਸਲਿਮ ਭਾਈਚਾਰੇ ਨੇ ਜ਼ਿਲ੍ਹੇ ਭਰ ਵਿਚ ਧੂਮ-ਧਾਮ ਨਾਲ ਮਨਾਇਆ। ਈਦ ਦੇ ਸਬੰਧ ਵਿਚ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਵਿਚ ਈਦ ਉਲ ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ ਤੇ ਮੁਸਲਿਮ ਭਰਾਵਾਂ ਨੇ ਇਕ-ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸੇ ਸਬੰਧ ਵਿਚ ਹੀ ਕਪੂਰਥਲਾ ਬੱਸ ਸਟੈਂਡ ਨੇੜੇ ਈਦਗਾਹ ਵਿਚ ਈਦ ਉਲ ਅਜ਼ਹਾ ਦੀ ਨਮਾਜ਼ ਈਦਗਾਹ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ ਨੇ ਪੜ੍ਹਾਈ। ਉਨ੍ਹਾਂ ਦੇਸ਼ ਦੀ ਅਮਨ ਸ਼ਾਂਤੀ ਤੇ ਤਰੱਕੀ ਲਈ ਦੁਆ ਕਰਵਾਈ। ਇਸ ਤੋਂ ਪਹਿਲਾਂ ਉਨ੍ਹਾਂ ਈਦ ਉਲ ਅਜ਼ਹਾ ਦੇ ਤਿਉਹਾਰ ਤੇ ਰੌਸ਼ਨੀ ਪਾਉਂਦਿਆਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਉਣ ਤਾਂ ਜੋ ਉਹ ਸਮਾਜ ਵਿਚ ਤਰੱਕੀ ਕਰ ਸਕਣ। ਉਨ੍ਹਾਂ ਕਿਹਾ ਕਿ ਕੁਰਬਾਨੀ ਨਾ ਸਿਰਫ਼ ਇਕ ਜਾਨਵਰ ਦੀ ਹੁੰਦੀ ਹੈ, ਸਗੋਂ ਕਿਸੇ ਗ਼ਰੀਬ ਤੇ ਅਪਾਹਜ ਦੀ ਮਦਦ ਕਰਨਾ ਆਦਿ ਵੀ ਕੁਰਬਾਨੀ ਹੈ। ਨਮਾਜ਼ੀਆਂ ਨੂੰ ਸੰਬੋਧਨ ਕਰਦਿਆਂ ਅੰਜੁਮਨ ਇਸਲਾਮੀਆ ਕਮੇਟੀ ਦੇ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ ਨੇ ਕਿਹਾ ਕਿ ਅਜੋਕੇ ਸਮੇਂ ਦੀ ਲੋੜ ਹੈ ਕਿ ਮੁਸਲਿਮ ਭਾਈਚਾਰਾ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਲਈ ਮਾਲੀ ਕੁਰਬਾਨੀ ਦੇਵੇ। ਇਸ ਮੌਕੇ ਗੁੱਜਰ ਗੁੱਜਰ ਮਹਾਸਭਾ ਕਮੇਟੀ ਦੇ ਜਨਰਲ ਸਕੱਤਰ ਯਾਕੂਬ ਅਲੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਈਦਗਾਹ ਦੀ ਇਮਾਰਤ ਦੀ ਸਾਂਭ-ਸੰਭਾਲ ਲਈ ਲੋਕ ਵਧ-ਚੜ੍ਹ ਕੇ ਸਹਿਯੋਗ ਪਾਉਣ ਤਾਂ ਜੋ ਅਸੀਂ ਆਪਣੇ ਪੁਰਾਣੀ ਵਿਰਾਸਤ ਨੂੰ ਸੰਭਾਲ ਸਕੀਏ। ਇਸ ਤੋਂ ਪਹਿਲਾਂ ਇਸਲਾਮੀਆ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਾਥ ਤੇ ਨਜ਼ਮ ਪੇਸ਼ ਕੀਤੇ ਗਏ। ਈਦ ਦੀ ਨਮਾਜ਼ ਮੌਕੇ ਉਚੇਚੇ ਤੌਰ ਤੇ ਸ਼ਾਮਲ ਹੋਏ ਟਰੇਡਰਜ਼ ਕਮਿਸ਼ਨ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਚੇਅਰਮੈਨ ਤੇ ਆਪ ਦੇ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਨੇ ਵੀ ਮੁਸਲਿਮ ਭਰਾਵਾਂ ਨੂੰ ਈਦ ਦੀ ਮੁਬਾਰਕ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਮੁਹੰਮਦ ਯਾਸੀਨ ਯਾਕੂਬ ਅਲੀ ਕਾਹਲਵਾਂ ਨੇ ਨਿਭਾਈ। ਇਸ ਮੌਕੇ ਰਹਿਮਤ ਅਲੀ ਕਾਂਜਲੀ, ਸਵਿੰਦਰ ਸਿੰਘ ਬੁਟਾਰੀ, ਹਿੰਦ ਭੂਸ਼ਣ, ਗੁੱਜਰ ਮਹਾਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਨਵਰ ਖ਼ਾਨ ਕਾਦੂਪੁਰ, ਅਮਾਨਤ ਅਲੀ, ਨਜ਼ੀਰ ਮੁਹੰਮਦ ਧੁਆਂਖ, ਬਸ਼ੀਰ ਮੁਹੰਮਦ ਧੁਆਂਖੇ, ਏਐੱਸਆਈ ਸ਼ਕੀਲ ਮੁਹੰਮਦ, ਦਲਮੀਰ ਆਰੀਆਂਵਾਲ, ਸਵਾਰਦੀਨ ਔਜਲਾ ਫਾਟਕ, ਸਲੀਮ ਅਨਸਾਰੀ, ਸਹਿਬਾਨ ਅਲੀ, ਅਬਦੁਲ ਗਫਾਰ, ਕਮਾਲਦੀਨ ਵਰਿ੍ਹਆਂਹ, ਇਸਮਾਈਲ, ਇੰਤਜ਼ਾਰ ਅਲੀ, ਨਿਜਾਬੂਦੀਨ, ਮੁਹੰਮਦ ਸਾਜਨ, ਮਿਹਰਬਾਨ ਅਲੀ, ਮੁਖ਼ਤਾਰ ਅਲੀ, ਅਬਦੁਲ ਰਸੂਲ, ਅਬਦੁਲ ਹਸਨ, ਗੁਲਫਾਮ, ਸਲਮਾਨ, ਮਕਸੂਦ ਅਲੀ, ਅਫਤਾਬ ਅਲੀ, ਇਮਾਮ ਹੁਸੈਨ ਆਰੀਆਂਵਾਲ ਇਸਹਾਕ, ਮਨਸੂਰ ਅਲੀ, ਜ਼ਮੀਲ ਮੁਹੰਮਦ, ਸ਼ਾਹਿਦ ਅਲੀ, ਸ਼ਕੀਲ ਮੁਹੰਮਦ, ਅਸਲਮ ਅਲੀ ਧੁਆਂਖੇ, ਜਾਵੇਦ ਅਲੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਮੋਰਿਸ਼ ਮਸਜਿਦ ਦੇ ਇਮਾਮ ਹਾਫਿਜ ਸ਼ੌਕਤ ਅਲੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ।