ਪਿੰਡਾਂ ਦੇ ਵਿਕਾਸ ਤੇ ਆਧੁਨਿਕ ਸਹੂਲਤਾਂ ਲਈ ਉਪਰਾਲੇ ਜਾਰੀ : ਹਰਜੀ ਮਾਨ
ਪਿੰਡਾਂ ਦੇ ਵਿਕਾਸ ਅਤੇ ਆਧੂਨਿਕ ਸਹੂਲਤਾਂ ਲਈ ਉਪਰਾਲੇ ਲਗਾਤਾਰ ਜਾਰੀ - ਹਰਜੀ ਮਾਨ
Publish Date: Sun, 05 Oct 2025 08:19 PM (IST)
Updated Date: Mon, 06 Oct 2025 04:11 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਹਰਨੂਰ ਸਿੰਘ ਹਰਜੀ ਮਾਨ ਇੰਚਾਰਜ ਹਲਕਾ ਫਗਵਾੜਾ ਨੇ ਅੱਜ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁੜ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਹਨਾਂ ਸੜਕਾਂ ਦੀ ਉਸਾਰੀ ‘ਤੇ ਕਰੀਬ 2 ਕਰੋੜ 22 ਲੱਖ 50 ਹਜਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੌਰਾਨ ਗੱਲਬਾਤ ਕਰਦਿਆਂ ਹਰਜੀ ਮਾਨ ਨੇ ਦੱਸਿਆ ਕਿ ਪਿੰਡ ਭੁੱਲਾਰਾਈ ਤੋਂ ਸੰਗਤਪੁਰ ਵਾਇਆ ਅਕਾਲਗੜ੍ਹ ਵਾਲੀ 2.97 ਕਿ.ਮੀ. ਸੜਕ ਦੀ ਉਸਾਰੀ ਤੇ ਕਰੀਬ 64.61 ਲੱਖ ਰੁਪਏ, ਫਗਵਾੜਾ ਤੋਂ ਖਲਵਾੜਾ ਦੀ 4.93 ਕਿ.ਮੀ. ਸੜਕ ਦੀ ਉਸਾਰੀ ‘ਤੇ 63.20 ਲੱਖ ਰੁਪਏ, ਵਾਹਦ ਤੋਂ ਬਲਾਲੋਂ-ਘੁੰਮਣਾ ਰੋਡ ਦੀ 0.95 ਕਿ.ਮੀ. ਉਸਾਰੀ ‘ਤੇ 16.84 ਲੱਖ ਰੁਪਏ ਅਤੇ ਰਾਵਲਪਿੰਡੀ ਤੋਂ ਸੰਗਤਪੁਰ ਵਾਲੀ 3.90 ਕਿ.ਮੀ. ਰੋਡ ਦੀ ਉਸਾਰੀ ‘ਤੇ ਕਰੀਬ 77.85 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਹੋਰਨਾਂ ਪਿੰਡਾਂ ਦੀਆਂ ਲੰਿਕ ਸੜਕਾਂ ਦੀ ਮੁਰੰਮਤ ਅਤੇ ਲੋੜ ਅਨੁਸਾਰ ਮੁੜ ਉਸਾਰੀ ਦੇ ਕੰਮ ਸ਼ੁਰੂ ਕਰਵਾਏ ਜਾਣਗੇ। ਇਸ ਦੌਰਾਨ ਉਹਨਾਂ ਸਮੂਹ ਪਿੰਡਾਂ ਦੇ ਵਸਨੀਕਾਂ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਨਾਲ ਪੇਂਡੂ ਵਿਕਾਸ ਸਬੰਧੀ ਕੀਤੇ ਵਾਅਦੇ ਇੰਨ-ਬਿਨ ਪੂਰੇ ਕਰ ਰਹੀ ਹੈ। ਪਿੰਡਾਂ ਨੂੰ ਹਰ ਤਰ੍ਹਾਂ ਦੀਆਂ ਆਧੂਨਿਕ ਸੁਵਿਧਾਵਾਂ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਵਿਕਾਸ ਦੇ ਕੰਮਾਂ ‘ਚ ਗਰਾਂਟ ਦੀ ਕਮੀ ਬਿਲਕੁਲ ਨਹੀਂ ਆਉਣ ਦਿੱਤੀ ਜਾਵੇਗੀ। ਸੜਕਾਂ ਦੀ ਉਸਾਰੀ ਲਈ ਪੀ.ਡਬਲਯੂ.ਡੀ. ਵਿਭਾਗ ਅਤੇ ਪਿੰਡਾਂ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਵਾਉਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸਰਕਾਰ ਵਲੋਂ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਸਮੂਹ ਪਿੰਡਾਂ ਦੇ ਵਸਨੀਕਾਂ ਨੇ ਹਲਕਾ ਇੰਚਾਰਜ ਹਰਜੀ ਮਾਨ ਤੋਂ ਇਲਾਵਾ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੰਿਕ ਸੜਕਾਂ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਸਿੰਘ ਦੀਪਾ ਕੋਆਰਡੀਨੇਟਰ ਸਿੱਖਿਆ, ਗੁਰਮੀਤ ਸਿੰਘ ਸਰਪੰਚ ਲੱਖਪੁਰ, ਆਗਿਆ ਪਾਲ ਸਿੰਘ ਸਰਪੰਚ ਖਲਵਾੜਾ, ਰਿੰਪਲ ਕੁਮਾਰ ਸਰਪੰਚ ਵਜੀਦੋਵਾਲ, ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ, ਬਲਾਕ ਪ੍ਰਧਾਨ ਪੁਰਸ਼ੋਤਮ ਲਾਲ ਸਰਪੰਚ ਵਾਹਦ, ਗੁਰਦੀਪ ਸਿੰਘ, ਗੁਰਮੁਖ ਲਾਲ, ਬਲਜਿੰਦਰ ਸਿੰਘ ਡਿਪਟੀ, ਸੁਲੰਿਦਰ ਸਿੰਘ, ਸੰਜੀਵ ਕੁਮਾਰ, ਨਰਿੰਦਰਪਾਲ, ਸੋਮਨਾਥ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪਤਵੰਤੇ ਵੱਡੀ ਗਿਣਤੀ ‘ਚ ਹਾਜ਼ਰ ਸਨ।