ਵਿਦਿਆਰਥੀਆਂ ਕੀਤੀ ਵੰਡਰਲੈਂਡ ਐਮਿਊਜ਼ਮੈਂਟ ਪਾਰਕ ਦੀ ਯਾਤਰਾ
ਵੰਡਰਲੈਂਡ ਐਮਿਊਜ਼ਮੈਂਟ ਪਾਰਕ ਦੀ ਸਿੱਖਿਆਦਾਇਕ ਯਾਤਰਾ ਉਤਸ਼ਾਹ ਨਾਲ ਆਯੋਜਿਤ
Publish Date: Sun, 03 May 2026 08:23 PM (IST)
Updated Date: Sun, 03 May 2026 08:26 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ, ਅਰਬਨ ਅਸਟੇਟ ਕਪੂਰਥਲਾ ਦੇ ਵਿਦਿਆਰਥੀਆਂ ਲਈ ਵੰਡਰਲੈਂਡ ਐਮਿਊਜ਼ਮੈਂਟ ਪਾਰਕ ਦੀ ਇਕ ਰੋਮਾਂਚਕ ਤੇ ਯਾਦਗਾਰ ਸਿੱਖਿਆਦਾਇਕ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਭਾਗ ਲਿਆ। ਯਾਤਰਾ ਦੀ ਸ਼ੁਰੂਆਤ ਸਵੇਰੇ ਸਕੂਲ ਤੋਂ ਹੋਈ, ਜਿਥੋਂ ਸਾਰੇ ਵਿਦਿਆਰਥੀ ਅਧਿਆਪਕਾਂ ਦੀ ਰਹਿਨੁਮਾਈ ਹੇਠ ਬੱਸਾਂ ਰਾਹੀਂ ਵੰਡਰਲੈਂਡ ਐਮਿਊਜ਼ਮੈਂਟ ਪਾਰਕ ਲਈ ਰਵਾਨਾ ਹੋਏ। ਪਾਰਕ ਪਹੁੰਚਦੇ ਹੀ ਬੱਚਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਉਠੇ ਤੇ ਉਨ੍ਹਾਂ ਨੇ ਪੂਰੇ ਜੋਸ਼ ਨਾਲ ਦਿਨ ਦੀ ਸ਼ੁਰੂਆਤ ਕੀਤੀ। ਵਿਦਿਆਰਥੀਆਂ ਨੇ ਪਾਰਕ ਵਿਚ ਵੱਖ-ਵੱਖ ਰਾਈਡਾਂ ਜਿਵੇਂ ਝੂਲੇ, ਵਾਟਰ ਰਾਈਡਾਂ ਤੇ ਹੋਰ ਮਨੋਰੰਜਕਦਾਇਕ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ ਤੇ ਆਪਣੇ ਦੋਸਤਾਂ ਨਾਲ ਹੱਸਦੇ-ਖੇਡਦੇ ਖੁਸ਼ੀ ਦੇ ਪਲ ਬਿਤਾਏ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੇ ਅਨੁਸ਼ਾਸਨ ਬਣਾਈ ਰੱਖਿਆ ਤੇ ਅਧਿਆਪਕਾਂ ਵੱਲੋਂ ਦਿੱਤੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ। ਅਧਿਆਪਕਾਂ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਨੇ ਸੁਰੱਖਿਅਤ ਮਾਹੌਲ ਵਿਚ ਪੂਰਾ ਦਿਨ ਬਿਤਾਇਆ। ਵਿਦਿਆਰਥੀਆਂ ਨੂੰ ਭੋਜਨ ਅਤੇ ਆਰਾਮ ਲਈ ਵੀ ਸਮਾਂ ਦਿੱਤਾ ਗਿਆ, ਜਿਸ ਨਾਲ ਉਹ ਤਾਜ਼ਗੀ ਨਾਲ ਗਤੀਵਿਧੀਆਂ ਵਿੱਚ ਸ਼ਾਮਲ ਰਹੇ। ਇਸ ਸਿੱਖਿਆਦਾਇਕ ਯਾਤਰਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਾਨਸਿਕ ਤਾਜ਼ਗੀ, ਮਨੋਰੰਜਨ ਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਵਧਾਉਣਾ ਸੀ। ਪ੍ਰਿੰਸੀਪਲ ਸੋਨੀਆ ਜੈਰਥ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਬਾਹਰ ਸਿੱਖਣ ਦਾ ਮੌਕਾ ਦਿੰਦੀਆਂ ਹਨ ਤੇ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਂਦੀਆਂ ਹਨ।